ਵੱਡੀ ਸਫ਼ਲਤਾ : 10 ਪਿਸਤੌਲਾਂ ਸਮੇਤ 2 ਵਿਅਕਤੀ ਗ੍ਰਿਫ਼ਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਜਿੱਥੇ CIA 2 ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ 2 ਵਿਅਕਤੀਆਂ ਨੂੰ 10 ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ ।ਦੱਸਿਆ ਜਾ ਰਿਹਾ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦਾ ਗੈਂਗ ਮੱਧ ਪ੍ਰਦੇਸ਼ ਤੋਂ ਪਿਸਤੌਲ ਲਿਆ ਕੇ ਅੱਗੇ ਵੇਚਦਾ ਸੀ। ਇਸ ਗੈਂਗ ਦੇ ਲੋਕ ਪਹਿਲਾਂ ਵੀ ਬਰਨਾਲਾ ਵਿਖੇ 14 ਪਿਸਤੌਲਾਂ ਸਣੇ ਕਾਬੂ ਕੀਤੇ ਗਏ ਸੀ। ਪੁਲਿਸ ਨੂੰ ਦੋਵਾਂ ਦੋਸ਼ੀ ਕੋਲੋਂ 10 ਪਿਸਤੋਲ ,39 ਕਾਰਤੂਸ ਤੇ ਇੱਕ ਕਾਰ ਬਰਾਮਦ ਹੋਈ ਹੈ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ CIA 2 ਦੀ ਟੀਮ ਨੇ ਅਜਿਹੇ ਲੋਕਾ ਨੂੰ ਕਾਬੂ ਕੀਤਾ ਹੈ, ਜੋ ਪੰਜਾਬ ਦੇ ਮੋਗਾ ਸਮੇਤ ਹੋਰ ਸ਼ਹਿਰਾਂ 'ਚ ਨਾਜਾਇਜ਼ ਹਥਿਆਰ ਸਪਲਾਈ ਕਰਦੇ ਸਨ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਹੁਣ ਤੱਕ ਕਿੱਥੇ- ਕਿੱਥੇ ਅਸਲਾ ਸਪਲਾਈ ਕੀਤਾ ਹੈ ਤੇ ਕਰਨਾ ਸੀ। ਇਸ ਸਬੰਧੀ ਜਲਦ ਹੀ ਵੱਡੇ ਖੁਲਾਸੇ ਹੋ ਸਕਦੇ ਹਨ।