ਵੱਡੀ ਸਫਲਤਾ : 20 ਪੈਕੇਟ ਹੈਰੋਇਨ ਸਮੇਤ 242 ਜਿੰਦਾ ਕਾਰਤੂਸ ਬਰਾਮਦ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨੀ ਨਸ਼ਾ ਤਸਕਰ ਆਪਣੀ ਹਰਕਤਾਂ ਤੋਂ ਬਾਜ਼ ਨਹੀ ਆ ਰਹੇ ਹਨ। ਹੁਣ BSF ਜਵਾਨਾਂ ਵਲੋਂ ਗੁਰਦਾਸਪੁਰ ਦੇ ਸਰਹੱਦੀ ਕੋਲੋਂ ਨਸ਼ੇ ਦੀ ਵੱਡੀ ਖੇਪ ਬਰਾਮਦ ਹੋਈ ਹੈ। ਸਰਹੱਦ ਕੋਲ ਹਲਚਲ ਦੇਖਦੇ ਹੋਏ BSF ਜਵਾਨਾਂ ਨੇ ਚੇਤਾਵਨੀ ਦਿੱਤੀ ਪਰ ਹਲਚਲ ਨਾ ਰੁੱਕਣ ਤੋਂ ਬਾਅਦ BSF ਦੇ ਜਵਾਨਾਂ ਨੇ ਫਾਇਰਿੰਗ ਕਰ ਦਿੱਤੀ। ਜਿਸ ਤੋਂ ਬਾਅਦ ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਵੀ ਫਾਇਰਿੰਗ ਕੀਤੀ ਗਈ। ਦੱਸ ਦਈਏ ਕਿ ਸਰਹੱਦ ਕੋਲ ਸੰਘਣੀ ਧੁੰਦ ਦਾ ਫਾਇਦਾ ਚੁੱਕ ਕੇ ਨਸ਼ਾ ਤਸਕਰ ਮੌਕੇ ਤੋਂ ਫਰਾਰ ਹੋ ਗਏ ਜਦਕਿ BSF ਦੇ ਜਵਾਨਾਂ ਵਲੋਂ ਤਲਾਸ਼ੀ ਮੁਹਿੰਮ ਕੀਤੀ ਗਈ । ਤਲਾਸ਼ੀ ਦੌਰਾਨ 20 ਪੈਕੇਟ ਹੈਰੋਇਨ,2 ਪਿਸਟਲ ਤੇ 6 ਮੈਗਜ਼ੀਨ,242 ਜਿੰਦਾ ਕਾਰਤੂਸ ਬਰਾਮਦ ਹੋਏ ਹਨ।