ਵੱਡੀ ਸਫ਼ਲਤਾ : ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ 4 ਦੋਸ਼ੀ ਗ੍ਰਿਫ਼ਤਾਰ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਠਾਨਕੋਟ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ 4 ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਤਲਾਸ਼ੀ ਦੌਰਾਨ ਦੋਸ਼ੀਆਂ ਕੋਲੋਂ ਵਿਦੇਸ਼ੀ ਪਿਸਤੌਲ ,3 ਕਾਰਤੂਸ ,ਵਰਨਾ ਕਾਰ ,ਜਾਅਲੀ ਨੰਬਰ ਪਲੇਟ ਸਮੇਤ ਹੋਰ ਵੀ ਕਈ ਚੀਜ਼ਾਂ ਬਰਾਮਦ ਹੋਇਆ ਹਨ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਰ 'ਚੋ ਸੁਰਮੇਲ ਸਿੰਘ ਦੇ ਜਾਅਲੀ ਪਾਸਪੋਰਟ ਤੋਂ ਪਤਾ ਲੱਗਿਆ ਕਿ ਗਿਰੋਹ ਦਾ ਸਰਗਨਾ ਜਲਦੀ ਹੀ ਵਿਦੇਸ਼ ਫਰਾਰ ਹੋਣ ਦੀ ਸਾਜਿਸ਼ ਕਰ ਰਿਹਾ ਸੀ।

ਫਿਲਹਾਲ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਗਿਰੋਹ ਦੇ ਹੋਰ ਵੀ ਮੈਬਰਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਤਤਰਨਤਾਰਨ ਦੇ ਪਿੰਡ ਸ਼ਬਾਜਪੁਰ ਦੇ ਰਹਿਣ ਵਾਲੇ ਸਰਮੇਲ ਸਿੰਘ, ਪਿੰਡ ਮਹਿੰਦੀਪੁਰ ਦੇ ਰਹਿਣ ਵਾਲੇ ਗੁਰਜੰਟ ਸਿੰਘ ,ਗੌਰਵ ਸਿੰਘ ਤੇ ਮਹਾਬੀਰ ਸਿੰਘ ਦੇ ਰੂਪ 'ਚ ਹੋਈ ਹੈ । ਗੁਰਜੰਟ ਸਿੰਘ ਤੇ ਸਰਮੇਲ ਸਿੰਘ ਹੈਰੋਇਨ ਦੀ ਤਸਕਰੀ ਕਰਕੇ ਲੱਖਾਂ ਰੁਪਏ ਦੀ ਡਰੱਗ ਮਨੀ ਟਿਕਾਣੇ ਲਗਾ ਚੁੱਕੇ ਹਨ।

More News

NRI Post
..
NRI Post
..
NRI Post
..