ਵੱਡੀ ਸਫ਼ਲਤਾ : 38 ਕਿਲੋ ਹੈਰੋਇਨ ਸਮੇਤ 6 ਗ੍ਰਿਫਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਵਾਂਸ਼ਹਿਰ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਦੱਸ ਦਈਏ ਕਿ ਪੁਲਿਸ ਨੇ 6 ਵਿਅਕਤੀਆਂ ਨੂੰ 38 ਕਿਲੋ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਕੋਲ ਇਕ ਟਰੱਕ ਵੀ ਸੀ। ਜਿਸ ਨੂੰ ਜਦੋ ਨਾਕਾਬੰਦੀ ਦੌਰਾਨ ਤਲਾਸ਼ੀ ਲਈ ਰੋਕਿਆ ਗਿਆ ਤਾਂ ਉਸ 'ਚੋ 38 ਕਿਲੋ ਹੈਰੋਇਨ ਸਮੇਤ 2 ਦੋਸ਼ੀ ਕਾਬੂ ਕੀਤੇ ਗਏ ਸੀ।

ਪੁਲਿਸ ਅਧਿਕਾਰੀ ਨੇ ਕਿਹਾ ਨਾਮਵਰ ਗੈਂਗਸਟਰ ਜੋ ਕਿ ਇਹ ਸਮੇ ਫਰਾਰ ਚੱਲ ਰਹੇ ਹਨ। ਇਨ੍ਹਾਂ ਵਲੋਂ ਸਾਥੀਆਂ ਜਿਨ੍ਹਾਂ ਦੀ ਪਛਾਣ ਸੋਮ ਨਾਥ, ਕੁਲਵਿੰਦਰ ਸਿੰਘ ਇਕ ਟਰੱਕ ਦੀ ਤਰਪਾਲ ਵਿੱਚ ਰਾਖੀ ਹੈਰੋਇਨ ਜੋ ਕਿ ਗੁਜਰਾਤ ਤੋਂ ਲੈ ਕੇ ਵੱਖ ਵੱਖ ਥਾਵਾਂ ਤੇ ਸਪਲਾਈ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਤੇ ਸਪਲਾਇਰ ਨੇ ਇਨ੍ਹਾਂ ਦੋਸ਼ੀਆਂ ਨੂੰ 14 ਲੱਖ ਤੋਂ ਉੱਪਰ ਦੀ ਰਾਸ਼ੀ ਦਿੱਤੀ ਸੀ। ਇਸ ਨਸ਼ੇ ਨੂੰ ਲੈ ਕੇ ਆਉਣ ਦੀ ਫਿਲਹਾਲ ਪੁਲਿਸ ਵਲੋਂ ਹਾਲੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਪੋਲਿਕਵੇ ਨੇ ਇਨ੍ਹਾਂ ਦੇ 4 ਸਾਥੀ ਵੀ ਗ੍ਰਿਫਤਾਰ ਕੀਤੇ ਹਨ। ਪੁਲਿਸ ਨੇ ਕਿਹਾ ਅਦਾਲਤ ਵਿੱਚ ਪੇਸ਼ ਕਰ ਕੇ ਇਨ੍ਹਾਂ ਨੂੰ ਰਿਮਾਂਡ 'ਤੇ ਲਿਆ ਜਾਵੇਗਾ ।