ਵੱਡੀ ਸਫਲਤਾ : ਨਾਕੇਬੰਦੀ ਦੌਰਾਨ 5 ਬੋਰੀਆਂ ਭੁੱਕੀ ਸਮੇਤ ਦੋਸ਼ੀ ਗ੍ਰਿਫ਼ਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਠਾਨਕੋਟ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪੁਲਿਸ ਨੇ ਇੱਕ ਟਰੱਕ 'ਚੋ 5 ਬੋਰੀਆਂ ਭੁੱਕੀ ਦੀਆਂ ਬਰਾਮਦ ਕੀਤੀਆਂ ਹਨ। ਦੱਸਿਆ ਜਾ ਰਿਹਾ ਇਨ੍ਹਾਂ 5 ਬੋਰੀਆਂ ਵਿੱਚ 100 ਕਿਲੋ ਭੁੱਕੀ ਸੀ। ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀ ਸੁਜਾਨਪੁਰ ਨੇ ਦੱਸਿਆ ਕਿ SSP ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਜੰਮੂ - ਕਸ਼ਮੀਰ ਸਰਹੱਦ ਕੋਲ ਸਥਿਤ ਮਾਧੋਪੁਰ ਨਾਕਾਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ASI ਲੇਖ ਰਾਜ ਨੇ ਜਦੋ ਇੱਕ ਟਰੱਕ ਦੀ ਚੈਕਿੰਗ ਕੀਤੀ ਤਾਂ ਉਸ 'ਚੋ 5 ਬੋਰੀਆਂ 'ਚ ਭਰੀ 100 ਕਿਲੋ ਭੁੱਕੀ ਬਰਾਮਦ ਹੋਈ ।ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਰਿਆਜ਼ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।