ਵੱਡੀ ਸਫ਼ਲਤਾ : ਅਦਾਕਾਰਾ ਆਰਤੀ ਮਿੱਤਲ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀਤੀ ਦਿਨੀਂ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਵੱਡੀ ਸਫ਼ਲਤਾ ਮਿਲੀ ਹੈ। ਦੇਹ ਵਾਪਰ ਦਾ ਪਰਦਾਫਾਸ਼ ਕਰਦੇ ਹੋਈ ਪੁਲਿਸ ਨੇ ਅਦਾਕਾਰਾ ਆਰਤੀ ਮਿੱਤਲ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਦੇਹ ਵਪਾਰ ਦਾ ਧੰਦਾ ਕਾਸਟਿੰਗ ਡਾਇਰੈਕਟਰ ਆਰਤੀ ਮਿੱਤਲ ਚਲਾ ਰਹੀ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਆਰਤੀ ਨੂੰ ਗ੍ਰਿਫ਼ਤਾਰ ਕਰ ਲਿਆ । ਜ਼ਿਕਰਯੋਗ ਹੈ ਕਿ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਵਲੋਂ ਇੱਕ ਥਾਂ ਤੋਂ 2 ਮਾਡਲਾਂ ਨੂੰ ਛੁਡਾਇਆ ਗਿਆ । ਮਾਡਲਾਂ ਨੇ ਪੁਲਿਸ ਨੂੰ ਦੱਸਿਆ ਕਿ ਆਰਤੀ ਨੇ ਉਨ੍ਹਾਂ ਨੂੰ ਪੈਸੇ ਦੇਣ ਦਾ ਵਾਅਦਾ ਕੀਤਾ ਸੀ। ਪੁਲਿਸ ਵਲੋਂ ਜਾਲ ਵਿਛਾ ਕੇ ਇਸ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੇਹ ਵਾਪਰ ਦੇ ਧੰਦੇ ਦੀ ਸੂਚਨਾ ਇੰਸਪੈਕਟਰ ਮਨੋਜ ਨੂੰ ਮਿਲੀ ਸੀ ।ਜਿਸ ਤੋਂ ਬਾਅਦ ਇੱਕ ਟੀਮ ਦਾ ਗਠਨ ਕੀਤਾ ਗਿਆ ਤੇ ਇੱਕ ਵਿਅਕਤੀ ਨੂੰ ਗਾਹਕ ਬਣਾ ਕੇ ਹੋਟਲ ਭੇਜਿਆ ਗਿਆ ਸੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।