ਵੱਡੀ ਸਫ਼ਲਤਾ : ਵਪਾਰੀ ਕੋਲੋਂ 90 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲਾ ਗ੍ਰਿਫ਼ਤਾਰ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਿਸ ਨੇ ਇੱਕ ਵਪਾਰੀ ਕੋਲੋਂ ਜੱਗੂ ਭਗਵਾਨਪੁਰੀਆਂ ਦੱਸ ਕੇ 90 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਟਾਲਾ ਸ਼ਹਿਰ ਦੇ ਇੱਕ ਵਾਪਰੀ ਕੋਲੋਂ ਇੱਕ ਵਿਅਕਤੀ ਵਲੋਂ ਫੋਨ ਕਰਕੇ ਕਾਲ ਰਾਹੀਂ ਖੁਦ ਨੂੰ ਜੱਗੂ ਭਗਵਾਨਪੁਰੀਆਂ ਦੱਸਦੇ ਹੋਏ 90 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਤੇ ਪੈਸੇ ਨਾ ਦੇਣ 'ਤੇ ਵਾਪਰੀ ਤੇ ਉਸ ਦੇ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ । ਸ਼ਿਕਾਇਤ ਮਿਲਣ 'ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ ।

ਪੁਲਿਸ ਅਧਿਕਾਰੀ ਅਨੁਸਾਰ ਟੀਮ ਦਾ ਗਠਨ ਕਰਕੇ ਵਿਅਕਤੀ ਨੂੰ ਟਰੇਸ ਕਰ 8 ਘੰਟਿਆਂ ਅੰਦਰ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀ ਦੀ ਪਛਾਣ ਮਲਕੀਅਤ ਸਿੰਘ ਵਾਸੀ ਦੀਵਾਨੀਵਾਲ ਦੇ ਰੂਪ 'ਚ ਹੋਈ ਹੈ।SP ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਕਤ ਵਿਅਕਤੀ ਦਾ ਕਾਦੀਆਂ ਰੋਡ ਕੋਲ ਮੈਡੀਕਲ ਸਟੋਰ ਹੈ। ਜਿਸ 'ਤੇ ਉਸ ਨੇ ਆਪਾਂ ਜੁਰਮ ਕਬੂਲ ਕਰਦੇ ਦੱਸਿਆ ਕਿ ਉਸ ਨੇ ਲਾਲਚਵੱਸ ਆ ਕੇ ਜੱਗੂ ਭਗਵਾਨਪੁਰੀਆਂ ਦਾ ਨਾਮ ਲੈ ਵਾਪਰੀ ਕੋਲੋਂ 90 ਲੱਖ ਰੁਪਏ ਦੀ ਫਿਰੌਤੀ ਮੰਗੀ ਤੇ ਧਮਕੀ ਦਿੱਤੀ ਸੀ । ਫਿਲਹਾਲ ਪੁਲਿਸ ਵਲੋਂ ਦੋਸ਼ੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।