ਵੱਡੀ ਸਫ਼ਲਤਾ : BSF ਨੇ ਡਰੋਨ ਨੂੰ ਕੀਤਾ ਢੇਰ , 1 ਨਸ਼ਾ ਤਸਕਰ ਗ੍ਰਿਫ਼ਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਅੰਮ੍ਰਿਤਸਰ ਸਥਿਤ ਕੌਮਾਂਤਰੀ ਸਰਹੱਦ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਜਿੱਥੇ BSF ਜਵਾਨਾਂ ਨੇ ਪਾਕਿਸਥਾਨ ਵਲੋਂ ਆਏ ਡਰੋਨ ਨੂੰ ਢੇਰ ਕਰ ਦਿੱਤਾ। ਇਸ ਦੌਰਾਨ ਜਵਾਨਾਂ ਨੇ ਨਸ਼ੀਲੇ ਪਦਾਰਥਾਂ ਦੀ ਖੇਪ ਲੈ ਕੇ ਭੱਜਣ ਵਾਲੇ ਤਸਕਰ ਨੂੰ ਵੀ ਕਾਬੂ ਕੀਤਾ ਹੈ । BSF ਅਧਿਕਾਰੀ ਨੇ ਕਿਹਾ ਕਿ ਦੇਰ ਰਾਤ ਅੰਮ੍ਰਿਤਸਰ ਦੇ ਪਿੰਡ ਧਨੋਏ ਕੋਲ ਤਾਇਨਾਤ BSF ਜਵਾਨਾਂ ਨੂੰ ਇੱਕ ਡਰੋਨ ਦੀ ਆਵਾਜ਼ ਸੁਣਾਈ ਦਿੱਤੀ । ਉਨ੍ਹਾਂ ਨੇ ਕਿਹਾ ਜਵਾਨਾਂ ਨੇ ਮੌਕੇ 'ਤੇ ਹੀ ਗੋਲੀਬਾਰੀ ਕੀਤੀ ਤੇ ਡਰੋਨ ਨੂੰ ਢੇਰ ਕਰ ਦਿੱਤਾ । ਤਲਾਸ਼ੀ ਦੌਰਾਨ BSF ਨੂੰ ਇੱਕ ਡਰੋਨ ਤੇ ਨਸ਼ਾ ਬਰਾਮਦ ਹੋਇਆ। ਜਾਣਕਾਰੀ ਅਨੁਸਾਰ BSF ਜਵਾਨਾਂ ਨੇ 3 ਸ਼ੱਕੀ ਵਿਅਕਤੀਆਂ ਨੂੰ ਪਿੰਡ ਵੱਲ ਭੱਜਦੇ ਦੇਖਿਆ ਪਰ ਜਵਾਨਾਂ ਵਲੋਂ 1 ਸ਼ੱਕੀ ਵਿਅਕਤੀ ਨੂੰ ਨਸ਼ੇ ਦੀ ਖੇਪ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।