ਵੱਡੀ ਸਫ਼ਲਤਾ : BSF ਜਵਾਨਾਂ ਨੇ 5 ਕਿਲੋ ਹੈਰੋਇਨ ਕੀਤੀ ਬਰਾਮਦ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪਿੰਡ ਰਾਏ ਵਿੱਚ ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਡਰੋਨ ਰਾਹੀਂ ਭੇਜੀ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਹੈਰੋਇਨ ਦੀ ਖੇਪ ਬੀਤੀ ਰਾਤ ਖੇਤਾਂ 'ਚ ਪਈ ਮਿਲੀ। BSF ਜਵਾਨਾਂ ਅਨੁਸਾਰ ਇਹ ਹੈਰੋਇਨ ਦੀ ਖੇਪ ਡਰੋਨ ਰਾਹੀਂ ਸਰਹੱਦ ਕੋਲ ਸੁੱਟੀ ਗਈ। ਅਧਿਕਾਰੀਆਂ ਨੇ ਕਿਹਾ ਕਿ ਜਦੋ ਡਰੋਨ ਦੀ ਆਵਾਜ਼ ਸੁਣੀ ਤੇ ਉਸ 'ਤੇ ਗੋਲੀਬਾਰੀ ਕੀਤੀ ਗਈ । ਡਰੋਨ ਚਲਾ ਗਿਆ ਪਰ ਹੈਰੋਇਨ ਦੀ ਖੇਪ ਇੱਥੇ ਡਿੱਗ ਪਈ। ਜਵਾਨਾਂ ਵਲੋਂ ਪੀਲੇਰੰਗ ਦੇ ਪੈਕਟ 'ਚ ਪੈਕ ਹੈਰੋਇਨ ਜ਼ਬਤ ਕੀਤੀ ਗਈ । ਇਸ ਦੌਰਾਨ ਹੀ ਪਿੰਡ ਰਾਏ ਵਿੱਚ ਤਲਾਸ਼ੀ ਮੁਹਿੰਮ ਵੀ ਚਲਾਈ ਗਈ। ਦੱਸ ਦਈਏ ਕਿ ਪਿਛਲੇ 1 ਮਹੀਨੇ ਵਿੱਚ ਅੰਮ੍ਰਿਤਸਰ ਸੈਕਟਰ ਵਿੱਚ ਨਸ਼ਾ ਤਸਕਰੀ ਦੀਆਂ 15 ਤੋਂ ਵੱਧ ਘਟਨਾਵਾਂ ਹੋ ਚੁੱਕੀਆਂ ਹਨ, ਹਾਲਾਂਕਿ BSF ਜਵਾਨਾਂ ਵਲੋਂ ਮੌਕੇ 'ਤੇ ਹੀ ਡਰੋਨ ਤੇ ਨਸ਼ੇ ਦੀ ਖੇਪ ਨੂੰ ਕਾਬੂ ਕਰ ਲਿਆ ਜਾਂਦਾ ਹੈ ।