ਵੱਡੀ ਸਫ਼ਲਤਾ : BSF ਨੇ ਬਾਰਡਰ ਕੋਲ 2 ਕਿਲੋ 650 ਗ੍ਰਾਮ ਹੈਰੋਇਨ ਕੀਤੀ ਬਰਾਮਦ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : BSF ਜਵਾਨਾਂ ਤੇ ਪੰਜਾਬ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਜਾਣਕਾਰੀ ਅਨੁਸਾਰ BSF ਤੇ ਪੰਜਾਬ ਪੁਲਿਸ ਨੇ ਫਾਜਿਲਕਾ ਬਾਰਡਰ ਕੋਲੋਂ ਵੱਡੀ ਮਾਤਰਾ ਦੀ ਹੈਰੋਇਨ ਬਰਾਮਦ ਕੀਤੀ ਹੈ। BSF ਅਧਿਕਾਰੀ ਨੇ ਦੱਸਿਆ ਕਿ ਦੇਰ ਰਾਤ ਪਾਕਿਸਤਾਨ ਵਲੋਂ ਆਏ ਡਰੋਨ ਤੇ ਉਨ੍ਹਾਂ ਵਲੋਂ 6 ਰਾਊਂਡ ਫਾਇਰਿੰਗ ਕੀਤੀ ਗਈ। BSF ਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਸਰਹੱਦੀ ਪਿੰਡ ਬੇਰੈਕ ਦੇ ਖੇਤਾਂ 'ਚੋ 3 ਪੈਕੇਟ ਹੈਰੋਇਨ ਵਾਲਾ ਇੱਕ ਬੈਗ ਮਿਲਿਆ ਸੀ ।ਜਿਸ 'ਚ 13 ਕਰੋੜ ਰੁਪਏ ਦੀ 2 ਕਿਲੋ 650 ਹੈਰੋਇਨ ਬਰਾਮਦ ਕੀਤੀ ਗਈ ਹੈ । ਦੱਸਿਆ ਜਾ ਰਿਹਾ ਕਿ ਬੈਗ ਨਾਲ ਇੱਕ ਹੁੱਕ ਲੱਗਾ ਸੀ। ਜਿਸ ਦੀ ਮਦਦ ਨਾਲ ਡਰੋਨ ਲਟਕਾਇਆ ਗਿਆ। ਫਿਲਹਾਲ ਅਧਿਕਾਰੀਆਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।