ਵੱਡੀ ਸਫਲਤਾ : ਨਾਕਾਬੰਦੀ ਦੌਰਾਨ ਕਾਰ ਸਵਾਰ ਨੌਜਵਾਨ ਕੋਲ 6 ਕਿਲੋ ਹੈਰੋਇਨ ਬਰਾਮਦ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਨਸ਼ੇ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਮਿਲੀ। ਜਦੋ ਨਾਕਾਬੰਦੀ ਦੌਰਾਨ ਇੱਕ ਕਾਰ ਸਵਾਰ ਨਸ਼ਾ ਤਸਕਰ ਨੂੰ 6 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ 30 ਕਰੋੜ ਰੁਪਏ ਕੀਮਤ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਵਲੋਂ ਨਕੋਦਰ- ਕਪੂਰਥਲਾ ਮਾਰਗ 'ਤੇ ਸਥਿਤ ਗੇਟ ਕੰਗ ਸਾਹਿਬ ਰਾਏ ਕੋਲ ਨਾਕਾਬੰਦੀ ਦੌਰਾਨ ਕਪੂਰਥਲਾ ਸਾਈਡ ਤੋਂ ਨਕੋਦਰ ਵੱਲ ਜਾ ਰਹੀ ਇੱਕ ਕਾਰ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰ ਨੌਜਵਾਨ ਨੇ ਪੁਲਿਸ ਟੀਮ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਮੁਲਾਜ਼ਮਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਟੱਕਰ ਮਾਰ ਦਿੱਤੀ । ਇਸ ਦੌਰਾਨ ਕਾਰ ਬੇਕਾਬੂ ਹੋ ਕੇ ਮੱਲੀਆਂ ਕਲਾਂ ਦੇ ਪੁੱਲ ਨਾਲ ਜਾ ਟਕਰਾਈ ਕਾਰ ਸਵਾਰ ਨੌਜਵਾਨ ਨੇ ਇੱਕ ਬੈਗ ਸਮੇਤ ਪੁੱਲ ਤੋਂ ਥੱਲੇ ਜ਼ਮੀਨ 'ਤੇ ਛਾਲ ਮਾਰ ਦਿੱਤੀ ।ਜਿਸ ਤੋਂ ਬਾਅਦ ਉਹ ਜਖ਼ਮੀ ਹੋ ਗਿਆ ਪਰ ਪੁਲਿਸ ਵਲੋਂ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।