ਕ੍ਰਾਈਮ ਬ੍ਰਾਂਚ ਨੂੰ ਮਿਲੀ ਵੱਡੀ ਸਫਲਤਾ : 60 ਕਿਲੋਗ੍ਰਾਮ ਭੁੱਕੀ ਸਣੇ ਬੱਸ ਦਾ ਡਰਾਈਵਰ ਤੇ ਕੰਡਕਟਰ ਕਾਬੂ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ): ਪੰਜਾਬ 'ਚ ਕ੍ਰਾਈਮ ਬ੍ਰਾਂਚ ਨੂੰ ਵੱਡੀ ਸਫ਼ਲਤਾ ਮਿਲੀ ਹੈ, ਦੱਸਿਆ ਜਾ ਰਿਹਾ ਕਿ ਕ੍ਰਾਈਮ ਬ੍ਰਾਂਚ ਨੇ 60 ਕਿਲੋਗ੍ਰਾਮ ਭੁੱਕੀ ਸਮੇਤ ਬੱਸ ਦੇ ਡਰਾਈਵਰ ਤੇ ਕੰਡਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੀ ਪਛਾਣ ਸੰਗਰੂਰ ਨਿਵਾਸੀ ਡਰਾਈਵਰ ਜਸਵੰਤ ਸਿੰਘ ਤੇ ਮੋਹਾਲੀ ਨਿਵਾਸੀ ਕੰਡਕਟਰ ਗੁਰਪ੍ਰੀਤ ਸਿੰਘ ਦੇ ਰੂਪ 'ਚ ਹੋਈ ਹੈ। ਦੋਸ਼ੀ ਚੰਡੀਗੜ੍ਹ ਤੋਂ ਜੈਪੁਰ ਰੂਟ 'ਤੇ ਬੱਸ ਚਲਾਉਂਦੇ ਹਨ। ਇਸ ਦੌਰਾਨ ਜੈਪੁਰ ਤੋਂ ਭੁੱਕੀ ਦੀ ਖੇਪ ਲੈ ਕੇ ਮੋਹਾਲੀ, ਸੰਗਰੂਰ ਸਮੇਤ ਹੋਰ ਸ਼ਹਿਰਾਂ 'ਚ ਸਪਲਾਈ ਕਰਦੇ ਸਨ ।ਫਿਲਹਾਲ ਪੁਲਿਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਬੱਸ ਸਟੈਂਡ ਕੋਲੋਂ ਇਲਾਕੇ 'ਚ ਪੈਟਰੋਲਿੰਗ ਕਰ ਰਹੀ ਸੀ। ਬੱਸ ਸਟੈਂਡ ਦੇ ਪਿਛਲੇ ਪਾਸੇ ਜੰਗਲੀ ਇਲਾਕੇ 'ਚ 2 ਵਿਅਕਤੀਆਂ ਨੂੰ ਕੁਝ ਲਿਜਾਂਦੇ ਦੇਖਿਆ ਗਿਆ ਸੀ। ਸ਼ੱਕ ਪੈਣ 'ਤੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 60 ਕਿਲੋਗ੍ਰਾਮ ਭੁੱਕੀ ਬਰਾਮਦ ਹੋਈ ।