ਵੱਡੀ ਸਫਲਤਾ : BSF ਦੇ ਹੱਥ ਲੱਗੀ 8 ਕਰੋੜ ਰੁਪਏ ਦੀ ਹੈਰੋਇਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਵਿਖੇ ਬੀ. ਐੱਸ. ਐੱਫ. ਸੈਕਟਰ ਦੀ ਟੀਮ ਨੇ ਸਰਚ ਆਪ੍ਰੇਸ਼ਨ ਦੌਰਾਨ ਤਿੰਨ ਪੈਕੇਟ ਹੈਰੋਇਨ ਦੇ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 8 ਕਰੋੜ ਰੁਪਏ ਦੱਸੀ ਜਾ ਰਹੀ ਹਨ। ਜਾਣਕਾਰੀ ਅਨੁਸਾਰ ਬਰਾਮਦ ਹੋਏ ਤਿੰਨਾਂ ਪੈਕੇਟਾਂ ਵਿਚ ਅੱਧਾ-ਅੱਧਾ ਕਿੱਲੋ ਦੇ ਕਰੀਬ ਹੈਰੋਇਨ ਭਰੀ ਹੋਈ ਸੀ ਤੇ ਇਕ ਪੈਕੇਟ ਨੂੰ ਲੰਬੀ ਜੁਰਾਬਾਂ ਦੇ ਜੋੜੇ ਵਿਚ ਛੁਪਾਇਆ ਹੋਇਆ ਸੀ।