ਵੱਡੀ ਸਫ਼ਲਤਾ : ਪੰਜਾਬ ਪੁਲਿਸ ਤੇ ਮਹਾਰਾਸ਼ਟਰ ਪੁਲਿਸ ਨੂੰ 73 ਕਿੱਲੋ ਹੈਰੋਇਨ ਬਰਾਮਦ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਪੁਲਿਸ ਤੇ ਮਹਾਰਾਸ਼ਟਰ ਪੁਲਿਸ ਨੇ ਸਾਂਝਾ ਅਭਿਆਨ ਚਲਾ ਮੁੰਬਈ ਦੀ ਨਾਹਵਾ ਸ਼ੇਵਾ ਬੰਦਰਗਾਹ ਤੋਂ 73 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਪੰਜਾਬ ਪੁਲਿਸ ਨੂੰ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਹੀ ਸੂਚਨਾ ਕੇਂਦਰ ਏਜੰਸੀਆਂ ਤੇ ਮਹਾਰਾਸ਼ਟਰ ਪੁਲਿਸ ਨਾਲ ਸਾਂਝੀ ਕੀਤੀ ਗਈ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਦੀ ਸਟੇਟ ਅਪਰੇਸ਼ਨ ਸੈੱਲ ਦੀ ਟੀਮ ਮਹਾਰਾਸ਼ਟਰ ਗਈ ਤੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ।

DGP ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਹੈਰੋਇਨ ਆਉਣ ਇਨਪੁੱਟ ਮਿਲੀ ਸੀ। ਜਿਸ ਤੋਂ ਬਾਅਦ ਪੰਜਾਬ ਸਟੇਟ ਅਪਰੇਸ਼ਨ ਸੈੱਲ ਦੀ ਟੀਮ ਮਹਾਰਾਸ਼ਟਰ ਰਵਾਨਾ ਹੋ ਗਈ। ਊਨਾ ਨੇ ਕਿਹਾ ਕਿ ਹੁਣ ਇਸ ਦੇ ਪਿੱਛੇ ਦੇ ਪੂਰੇ ਲਿੰਕ ਸੀ ਜਾਂਚ ਕੀਤੀ ਜਾਵੇਗੀ। ਪਤਾ ਕੀਤਾ ਜਾਵੇਗਾ ਕਿ ਇਹ ਹੈਰੋਇਨ ਕਿਸ ਨੇ ਭੇਜੀ ਸੀ ਤੇ ਅੱਗੇ ਕਿਸ ਨੂੰ ਦੇਣੀ ਸੀ ਇਸ ਦੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ।