ਵੱਡੀ ਸਫ਼ਲਤਾ : ਹਥਿਆਰਾਂ ਨਾਲ ਭਰੀ ਸ਼ੱਕੀ ਕਿਸ਼ਤੀ ਬਰਾਮਦ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਾਰਾਸ਼ਟਰ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋ ਹਰਿਹਰੇਸ਼ਵਰ ਤੱਟ ਦੇ ਸਮੁੰਦਰ ਵਿੱਚ ਇਕ ਸ਼ੱਕੀ ਕਿਸ਼ਤੀ 'ਚੋ ਭਾਰੀ ਮਾਤਰਾ ਵਿੱਚ ਹਥਿਆਰ ਮਿਲੇ ਸੀ। ਕਿਸ਼ਤੀ ਵਿੱਚ AK 47,ਰਾਈਫਲਾਂ ਤੇ ਕੁਝ ਕਾਰਤੂਸ ਮਿਲੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਹਥਿਆਰ ਵੱਡੀ ਮਾਤਰਾ 'ਚ ਬਰਾਮਦ ਕੀਤੇ ਗਏ ਹਨ। ਇਸ ਤੋਂ ਬਾਅਦ ਪੁਲਿਸ ਵਲੋਂ ਪੂਰੇ ਰਾਏਗੜ ਜ਼ਿਲ੍ਹੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਫਿਲਹਾਲ ਪੁਲਿਸ ਨੇ ਹਥਿਆਰਾਂ ਨੂੰ ਕਬਜੇ ਵਿੱਚ ਲੈ ਲਿਆ ਹੈ। ਪੁਲਿਸ ਇਲਾਕੇ ਦੇ ਲੋਕਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਜਿਸ ਸਥਾਨ ਤੋਂ ਕਿਸ਼ਤੀ ਮਿਲੀ ਉਥੋਂ ਮੁੰਬਈ 200 ਕਿਲੋਮੀਟਰ ਦੀ ਦੂਰੀ 'ਤੇ ਹੈ। ਹਾਲੇ ਇਸ ਮਾਮਲੇ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਹੋਈ ਹੈ । ਸੂਤਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ਆਸਟ੍ਰੇਲੀਅਨ ਹੈ ।