Bigg Boss 13: ਸਿਧਾਰਥ ਸ਼ੁਕਲਾ ਨਾਲ ਲੜਾਈ ਦੀਆਂ ਸਾਰੀਆਂ ਹੱਦਾਂ ਪਾਰ, ਰਸ਼ਮੀ ਦੇਸਾਈ ਨੇ ਕਿਹਾ-ਤੇਰੀ ਮਾਂ ਵੀ ਨੌਕਰਾਣੀ ਹੈ ਜੋ ਖਾਣਾ ਬਣਾਉਂਦੀ ਹੈ

by

ਮੁੰਬਈ: ਬਿੱਗ ਬੌਸ 13 ਵਿਚ ਪਹਿਲੇ ਦਿਨ ਤੋਂ ਹੀ ਸਿਧਾਰਥ ਸ਼ੁਕਲਾ ਅਤੇ ਰਸ਼ਮੀ ਦੇਸਾਈ ਦੀ ਆਪਸੀ ਅਣਬਣ ਰਹੀ ਹੈ। ਕਈ ਮੌਕੇ ਤਾਂ ਅਜਿਹੇ ਆਏ ਹਨ ਜਦੋਂ ਦੋਵੇਂ ਆਹਮਣੇ ਸਾਹਮਣੇ ਹੋਏ ਅਤੇ ਇਕ ਦੂਜੇ ਨੂੰ ਬੁਰਾ ਭਲਾ ਕਿਹਾ ਪਰ ਹੁਣ ਤਾਂ ਲਗਦਾ ਹੈ ਕਿ ਸਿਧਾਰਥ ਸ਼ੁਕਲਾ ਅਤੇ ਰਸ਼ਮੀ ਦੇਸਾਈ ਦੇ ਝਗੜੇ ਨੇ ਸਾਰੀਆਂ ਹੱਦਾਂ ਪਾਰ ਕਰ ਲਈਆਂ ਹਨ। ਇਸ ਵਾਰ ਜੋ ਸ਼ਬਦਾਂ ਦਾ ਹਮਲਾ ਹੋਇਆ ਹੈ, ਉਸ ਵਿਚ ਪਰਿਵਾਰ ਵਾਲਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਚੈਨਲ ਵੱਲੋਂ ਜਾਰੀ ਆਗਾਮੀ ਐਪੀਸੋਡ ਦੇ ਪ੍ਰੋਮੋ ਵਿਚ ਸਿਧਾਰਥ ਅਤੇ ਰਸ਼ਮੀ ਵਿਚ ਝੜਪ ਹੋ ਗਈ ਹੈ, ਜਿਸ ਵਿਚ ਘਰਵਾਲਿਆਂ ਨੂੰ ਵਿਚ ਆਉਣਾ ਪਿਆ। ਵੀਡੀ! ਦੀ ਸ਼ੁਰੂਆਤ ਵਿਚ ਅਸੀਮ ਰਿਆਜ਼ ਨੇ ਕਿਹਾ ਕਿ ਪਿਛਲੇ ਦੋ ਘੰਟੇ ਤੋਂ ਕੋਈ ਆਰਾਮ ਨਹੀਂ ਕਰ ਰਿਹਾ ਤਾਂ ਹੁਣ ਗੇਮ ਖੇਡ ਸਕਦਾ ਹੈ। ਇਸ ਦੌਰਾਨ ਰਸ਼ਮੀ ਨੇ ਕਿਹਾ ਕਿ ਏਨਾ ਸਿਹਤ 'ਤੇ ਨਾ ਜਾਓ। ਤਾਂ ਸਿਧਾਰਥ ਨੇ ਅਸੀਮ ਨੂੰ ਤਾਅਨਾ ਮਾਰਦੇ ਹੋਏ ਕਿਹਾ ਕਿ ਕੀ ਤੁਹਾਡੀ ਨੌਕਰਾਣੀ ਹੈ। ਬਸ ਫਿਰ ਕੀ ਸੀ ਅਸੀਮ ਵੀ ਭੜਕ ਜਾਂਦਾ ਹੈ ਅਤੇ ਕਹਿੰਦਾ ਹੈ,' ਜਿਵੇਂ ਹੀ ਤੂੰ ਮੂੰਹ ਖੋਲਦਾ ਹੈ, ਵਾਪਸ ਜੀਰੋ ਹੋ ਜਾਂਦਾ ਹੈ।'

ਵੀਡੀਓ ਵਿਚ ਮਾਸਟਰਮਾਈਂਡ ਵਿਕਾਸ ਗੁਪਤਾ ਕਹਿੰਦੇ ਨਜ਼ਰ ਆਉਂਦੇ ਹਨ,' ਪਿਛੇ ਪੈਂਦੇ ਹਨ ਸਿਧਾਰਥ ਦੇ ਇਹ ਇਹ ਲੋਕ। ਇਨ੍ਹਾਂ ਦੀ ਸਮਝ ਵਿਚ ਆ ਗਈ ਹੈ ਗੇਮ।' ਅਰਹਾਨ ਵਿਚ ਆਉਂਦੇ ਹਨ ਅਤੇ ਸਿਧਾਰਥ ਤੋਂ ਪੁੱਛਦੇ ਹਨ ਕਿ ਘਰ ਵੀ ਇੰਜ ਹੀ ਗੱਲ ਕਰਦੇ ਹੋ। ਇਸ 'ਤੇ ਸਿਧਾਰਥ ਕਹਿੰਦਾ ਹੈ ਕਿ ਅਜਿਹੀਆਂ ਲੜਕੀਆਂ ਨਹੀਂ ਹਨ ਮੇਰੇ। ਰਸ਼ਮੀ ਚੀਕ ਕੇ ਪੁੱਛਦੀ ਹੈ: ਅਜਿਹੀ ਤੋਂ ਮਤਲਬ ਕੀ? ਤਾਂ ਸਿਧਾਰਥ ਫਿਰ ਬੋਲਦਾ ਹੈ..ਮੇਰੇ ਘਰ ਵਿਚ ਰਸ਼ਮੀ ਦੇਸਾਈ ਵਰਗੀਆਂ ਨਹੀਂ ਹਨ। ਫਿਰ ਤਾਂ ਰਸ਼ਮੀ ਨੂੰ ਖੂਬ ਗੁੱਸਾ ਆਉਂਦਾ ਹੈ ਅਤੇ ਉਹ ਚੀਕ ਕੇ ਬੋਲਦੀ ਹੈ: ਤੇਰੀ ਮਾਂ ਵੀ ਨੌਕਰਾਣੀ ਹੈ ਜੋ ਖਾਣਾ ਬਣਾਉਂਦੀ ਹੈ। ਪਾਰਸ ਉਸ ਨੂੰ ਦੂਰ ਲਿਜਾਉਣ ਦੀ ਕੋਸ਼ਿਸ਼ ਕਰਦਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।