ਹਿਮਾਂਸ਼ੀ ਦੀ ਖ਼ੂਬਸੂਰਤੀ ਦੇ ਦੀਵਾਨੇ ਹੋਏ ਆਸਿਮ, ਕਿਹਾ- ਮੈਂ ਤੇਰੇ ਤੋਂ ਖ਼ੂਬਸੂਰਤ ਕੁੜੀ ਨਹੀਂ ਦੇਖੀ

by mediateam

ਨਵੀਂ ਦਿੱਲੀ: 'ਬਿੱਗ ਬੌਸ-13' 'ਚ ਦੋ ਕੰਟੈਸਟੈਂਟ ਵਿਚਕਾਰ ਦੋਸਤੀ ਕਾਫ਼ੀ ਡੂੰਘੀ ਹੁੰਦੀ ਜਾ ਰਹੀ ਹੈ ਤੇ ਉਹ ਕੰਟੈਸਟੈਂਟ ਹਨ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ। ਹਿਮਾਂਸ਼ੀ ਨੇ ਜਦੋਂ ਇਸ ਸ਼ੋਅ 'ਚ ਵਾਈਲਡ ਕਾਰਡ ਐਂਟਰੀ ਮਾਰੀ ਸੀ, ਉਦੋਂ ਉਹ ਆਸਿਮ ਨਾਲ ਬਿਲਕੁਲ ਗੱਲ ਨਹੀਂ ਕਰਦੀ ਸੀ। ਹਾਲਾਂਕਿ ਆਸਿਮ ਉਸ ਨੂੰ ਸ਼ੁਰੂਆਤ ਤੋਂ ਪਸੰਦ ਕਰਨ ਲੱਗੇ ਸਨ ਪਰ ਹਿਮਾਂਸ਼ੀ ਨੇ ਕਦੀ ਉਸ ਨੂੰ ਘਾਹ ਨਹੀਂ ਪਾਈ। ਬੀਤੇ ਹਫ਼ਤੇ ਘਰ 'ਚ ਸਿਧਾਰਥ ਤੇ ਆਸਿਮ ਵਿਚਕਾਰ ਹੋਏ ਘਮਸਾਨ ਝਗੜੇ ਤੋਂ ਬਾਅਦ ਹਿਮਾਂਸ਼ੀ ਤੇ ਆਸਿਮ ਥੋੜ੍ਹਾ ਕਰੀਬ ਆ ਗਏ। ਆਸਿਮ ਤੇ ਸਿਧਾਰਤ ਵਿਚਕਾਰ ਝਗੜਾ ਵਧਾਉਣ ਦਾ ਦੋਸ਼ ਹਿਮਾਂਸ਼ੀ ਤੇ ਲੱਗਾ ਤਾਂ ਉਹ ਡਿਸਟਰਬ ਹੋ ਗਈ। ਇਸ ਤੋਂ ਬਾਅਦ ਆਸਿਮ ਉਸ ਨੂੰ ਸੰਭਾਲਦੇ ਦਿਸੇ ਤੇ ਦੋਵਾਂ ਦੀ ਦੋਸਤੀ ਹੋ ਗਈ।

ਹੁਣ ਦੋਵਾਂ ਦੀ ਦੋਸਤੀ ਹੌਲੀ-ਹੌਲੀ ਵਧਦੀ ਜਾ ਰਹੀ ਹੈ। ਦੋਵੇਂ ਇਕੱਠੇ ਸਮਾਂ ਗੁਜ਼ਾਰ ਰਹੇ ਹਨ ਦੋਵਾਂ ਨੂੰ ਇਕ-ਦੂਸਰੇ ਨੂੰ ਸਪੋਰਟ ਕਰਦਿਆਂ ਦੇਖਿਆ ਜਾਂਦਾ ਹੈ। ਮੰਗਲਵਾਰ ਦੇ ਐਪੀਸੋਡ 'ਚ ਤਾਂ ਆਸਿਮ ਨੇ ਹਿਮਾਂਸ਼ੀ ਨੂੰ ਇਹ ਤਕ ਕਹਿ ਦਿੱਤਾ ਕਿ ਉਨ੍ਹਾਂ ਉਸ ਤੋਂ ਖ਼ੂਬਸੂਰਤ ਕੁੜੀ ਆਪਣੀ ਪੂਰੀ ਜ਼ਿੰਦਗੀ 'ਚ ਨਹੀਂ ਦੇਖੀ।


https://www.instagram.com/p/B5UQeP4Ak3e/?utm_source=ig_web_copy_link

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।