ਨਵੀਂ ਦਿੱਲੀ: ਕਲਰਜ਼ ਟੀਵੀ ਦੇ ਰਿਅਲਟੀ ਸ਼ੋਅ ਬਿੱਗ ਬੌਸ ਨੇ ਸ਼ੁਰੂਆਤ ਤੋਂ ਹੀ ਸੁਰਖੀਆਂ ਬਟੌਰਨੀ ਸ਼ੁਰੂ ਕਰ ਦਿੱਤੀ ਹੈ। ਸ਼ੋਅ 'ਚ ਇਸ ਸਾਲ ਸਿਰਫ਼ ਸੈਲੇਬਜ਼ ਕੰਟੈਸਟੈਂਟ ਨੂੰ ਹੀ ਜਗ੍ਹਾ ਮਿਲੀ ਹੈ ਪਰ ਲਗਦੈ ਇਸ ਨਾਲ ਅਦਾਕਾਰਾ ਤੇ ਐਕਸ ਬਿੱਗ ਬੌਸ ਕੰਟੈਸਟੈਂਟ ਰਹਿ ਚੁੱਕੀ ਪਾਇਲ ਰੋਹਤਗੀ ਨੂੰ ਕਾਫ਼ੀ ਦਿੱਕਤ ਹੈ। ਕਈ ਕੰਟੈਸਟੈਂਟ ਦੇ ਨਾਲ-ਨਾਲ ਪਾਇਲ ਨੇ ਵੀ ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਦਾ ਸੋਸ਼ਲ ਮੀਡੀਆ 'ਤੇ ਮਜ਼ਾਕ ਬਣਾਇਆ ਹੈ।
ਪਾਇਲ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ, ਅਮੀਸ਼ਾ ਪਟੇਲ, ਕੋਇਨਾ ਮਿੱਤਰਾ, ਰਸ਼ਮੀ ਦੇਸਾਈ, ਸਿਧਾਰਥ ਸ਼ੁਕਲਾ ਤੇ ਅਬੂ ਮਲਿਕ ਵਰਗੇ ਅਦਾਕਾਰ ਅੱਜਕਲ੍ਹ ਬੇਰੁਜ਼ਗਾਰ ਹਨ, ਇਸ ਲਈ ਉਨ੍ਹਾਂ ਪੈਸਿਆਂ ਲਈ ਬਿੱਗ ਬੌਸ ਜਾਣ ਦਾ ਫ਼ੈਸਲਾ ਕੀਤਾ ਹੈ, ਬਾਕੀਆਂ ਨੂੰ ਕੋਈ ਲੈਣਾ-ਦੇਣਾ ਨਹੀਂ ਹੈ, ਉਨ੍ਹਾਂ ਨੂੰ ਸਿਰਫ਼ ਫੇਮ ਚਾਹੀਦੈ, ਇਸ ਲਈ ਉਹ ਜ਼ਰੂਰ ਬਿਨਾਂ ਪੈਸਿਆਂ ਦੇ ਆਏ ਹੋਣਗੇ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



