Bigg Boss 13: ਪਾਰਸ ਛਾਬੜਾ ਨੇ ਕੀਤਾ ਸੀ ਹਿਮਾਂਸ਼ੀ ਦੀ ਫਿੱਗਰ ਬਾਰੇ ਭੱਦਾ ਕੁਮੈਂਟ, ਹੁਣ ਮਾਂ ਨੇ ਦਿੱਤਾ ਇਹ ਜਵਾਬ

by mediateam

Bigg Boss: 'ਬਿੱਗ ਬੌਸ 13' ਦੇ ਕੰਟੈਸਟੈਂਟ ਪਾਰਸ ਛਾਬੜਾ ਨੇ ਕੁਝ ਦਿਨ ਪਹਿਲਾਂ ਹਿਮਾਂਸ਼ੀ ਖੁਰਾਨਾ ਨਾਲ ਬਦਤਮੀਜ਼ੀ ਕੀਤੀ ਸੀ। ਹਿਮਾਂਸ਼ੀ ਨਾਲ ਬਹਿਸ ਦੌਰਾਨ ਉਨ੍ਹਾਂ ਉਸ ਦੀ ਫਿੱਗਰ 'ਤੇ ਕੁਮੈਂਟ ਕੀਤਾ ਸੀ ਜਿਸ ਤੋਂ ਬਾਅਦ ਹਿਮਾਂਸ਼ੀ ਭੜਕ ਗਈ ਸੀ। ਹਾਲਾਂਕਿ ਬਾਅਦ 'ਚ ਪਾਰਸ ਨੇ ਮਾਫ਼ੀ ਮੰਗ ਲਈ ਸੀ ਤੇ ਗੱਲ ਉੱਥੇ ਹੀ ਖ਼ਤਮ ਹੋ ਗਈ ਸੀ। ਪਰ ਇਸ ਮਾਮਲੇ ਸਬੰਧੀ ਹੁਣ ਹਿਮਾਂਸ਼ੀ ਦੀ ਮਾਂ ਦਾ ਬਿਆਨ ਸਾਹਮਣਏ ਆਇਆ ਹੈ।

ਪਿੰਕਵਿਲਾ ਨਾਲ ਗੱਲਬਾਤ ਦੌਰਾਨ ਹਿਮਾਂਸ਼ੀ ਦੀ ਮਾਂ ਨੇ ਪਾਰਸ ਦੀ ਉਸ ਹਰਕਤ 'ਤੇ ਗੁੱਸਾ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ, 'ਹਰ ਕੋਈ ਦੇਖ ਰਿਹਾ ਹੈ ਕਿ ਪਾਰਸ ਕਿਵੇਂ ਲਾਈਨ ਕ੍ਰਾਸ ਕਰ ਰਿਹਾ ਹੈ। ਉਸ ਲੜਕੇ ਦਾ ਘਰ 'ਚ ਆਪਣਾ ਕੋਈ ਸਟੈਂਡ ਨਹੀਂ ਹੈ। ਜਦੋਂ ਹਿਮਾਂਸ਼ੀ ਘਰ 'ਚ ਗਈ ਸੀ ਉਦੋਂ ਉਨ੍ਹਾਂ ਪਾਰਸ ਨੂੰ ਭਰਾ ਮੰਨਿਆ ਸੀ ਪਰ ਪਾਰਸ ਨੇ ਹਿਮਾਂਸ਼ੀ ਬਾਰੇ ਕਾਫ਼ੀ ਚੀਪ ਗੱਲਾਂ ਕਹੀਆਂ, ਉਸ ਦੀ ਫਿੱਗਰ 'ਤੇ ਟੌਂਟ ਮਾਰੀ। ਮੈਂ ਸਿਰਫ਼ ਇੰਨਾ ਕਹਿ ਸਕਦੀ ਹਾਂ ਕਿ ਲੋਕ ਉਸ ਦੀ ਪਰਵਰਿਸ਼ ਦੇਖ ਰਹੇ ਹਨ। ਕਿਹੜਾ ਭਰਾ ਆਪਣੀ ਭੈਣ ਨੂੰ ਅਜਿਹੀਆਂ ਗੰਦੀਆਂ ਗੱਲਾਂ ਬੋਲਦਾ ਹੈ। ਉਸ ਦੀ ਪਰਵਰਿਸ਼ ਅਜਿਹੇ ਮਾਹੌਲ 'ਚ ਹੋਈ ਹੈ ਕਿ ਉਸ ਨੂੰ ਪਤਾ ਹੀ ਨਹੀਂ ਕਿ ਰਿਸ਼ਤਿਆਂ ਦੀ ਕਿਵੇਂ ਇੱਜ਼ਤ ਕਰਨੀ ਚਾਹੀਦੀ ਹੈ। ਰਹੀ ਫਿੱਗਰ ਦੀ ਗੱਲ ਤਾਂ ਮੇਰੀ ਬੇਟੀ ਹਰ ਤਰ੍ਹਾਂ ਨਾਲ ਖ਼ੂਬਸੂਰਤ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।