Bigg Boss 13: ਨੌਮੀਨੇਸ਼ਨ ਦੀ ਪ੍ਰਕਿਰਿਆ ‘ਚ ਅੱਜ ਨਜ਼ਰ ਆਉਣਗੇ ਸਾਰਿਆਂ ਦੇ ਅਸਲੀ ਚਿਹਰੇ, ਕੌਣ ਹੋਵੇਗਾ ਇਸ ਹਫ਼ਤੇ ਨੌਮੀਨੇਟ
ਬਿੱਗ ਬੌਸ: ਟੀਵੀ ਰਿਐਲਟੀ ਸ਼ੋਅ ਬਿੱਗ ਬੌਸ 'ਚ ਫਿਨਾਲੇ ਵੀਕੈਂਡ ਹੋ ਚੁੱਕਾ ਹੈ। ਬੀਤੇ ਵੀਕੈਂਡ ਕੇ ਵਾਰ 'ਚ ਸ਼ੋਅ 'ਚ ਕਾਫ਼ੀ ਸਾਰੇ ਬਦਲਾਅ ਕੀਤੇ ਗਏ ਹਨ ਜਿਸ ਕਾਰਨ ਬਿੱਗ ਬੌਸ ਨੇ ਕਿਹਾ ਕਿ ਘਰ 'ਚ ਹੁਣ ਕੁਨੈਕਸ਼ਨ ਬਣਾਉਣਾ ਜ਼ਰੂਰੀ ਨਹੀਂ ਹੈ। ਅਜਿਹੇ ਵਿਚ ਸਾਰੇ ਘਰਵਾਲੇ ਆਪੋ-ਆਪਣੀ ਗੇਮ ਖੇਡਣ ਵਾਲੇ ਹਨ, ਹੁਣ ਦੇਖਣਾ ਹੋਵੇਗਾ ਕਿ ਦੂਸਰੇ ਪੜ੍ਹਾਅ ਦੇ ਪਹਿਲੇ ਨੌਮੀਨੇਸ਼ਨ 'ਚ ਘਰਵਾਲਿਆਂ ਦੇ ਕਿਹੋ ਜਿਹੇ ਰੂਪ ਦੇਖਣ ਨੂੰ ਮਿਲਣਗੇ। ਹਾਲ ਹੀ 'ਚ ਕਲਰਜ਼ ਚੈਨਲ ਦੇ ਅਧਿਕਾਰਤ ਪੇਜ ਤੋਂ ਅੱਜ ਹੋਣ ਵਾਲੇ ਨੌਮੀਨੇਸ਼ਨ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਸਾਰੇ ਘਰਵਾਲੇ ਨੌਮੀਨੇਸ਼ਨ ਦੀ ਪ੍ਰਕਿਰਿਆ 'ਚੋਂ ਲੰਘਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦਿਖਾਇਆ ਜਾ ਰਿਹਾ ਹੈ ਕਿ ਸ਼ਹਿਨਾਜ਼ ਗਿੱਲ ਨੇ ਹਿੰਦੁਸਤਾਨੀ ਭਾਊ ਉਰਫ਼ ਵਿਨੋਦ ਪਾਠਕ ਨੂੰ ਇਹ ਕਹਿੰਦੇ ਹੋਏ ਨੌਮੀਨੇਟ ਕੀਤਾ ਹੈ ਕਿ ਮੇਰੇ ਤੋਂ ਵੱਡਾ ਐਂਟਰਟੇਨਰ ਨਾ ਕੋਈ ਹੈ ਤੇ ਨਾ ਕੋਈ ਹੋਵੇਗਾ ਇਸ ਘਰ 'ਚ।
ਇਸ ਤੋਂ ਇਲਾਵਾ ਆਸਿਮ ਰਿਆਜ਼ ਨੇ ਅਰਹਾਨ ਨੂੰ ਨੌਮੀਨੇਟ ਕਰਦਿਆਂ ਕਿਹਾ ਹੈ ਕਿ ਜਦੋਂ ਤੋਂ ਇਹ ਆਏ ਹਨ, ਜਦੋਂ ਵੀ ਗੱਲ ਹੋ ਰਹੀ ਹੈ, ਇਹ ਵਾਰ-ਵਾਰ ਵਿਚਕਾਰ ਆ ਕੇ ਬੋਲ ਰਹੇ ਹਨ, ਇਸ ਤਰ੍ਹਾਂ ਨਹੀਂ ਉਸ ਤਰ੍ਹਾਂ, ਜਦੋਂ ਤੁਹਾਨੂੰ ਗੱਲ ਪਤਾ ਹੀ ਨਹੀਂ ਹੈ ਤਾਂ ਤੁਸੀਂ ਕਿਉਂ ਬੋਲ ਰਹੇ ਹੋ।
https://www.instagram.com/tv/B4bzSU1DIfD/?utm_source=ig_web_copy_link
ਪਾਰਸ ਨੇ ਵਾਈਲਡ ਕਾਰਡ ਐਂਟਰੀ ਹਿਮਾਂਸ਼ੀ ਖੁਰਾਨਾ ਨੂੰ ਨੌਮੀਨੇਟ ਕਰਦਿਆਂ ਕਿਹਾ ਕਿ ਹਿਮਾਂਸ਼ੀ ਸਨ੍ਹਾ ਨਾਲ ਸੋਰਟ ਆਊਟ ਕਰ ਲਵੇ ਜੋ ਵੀ ਹੈ ਜਲਦ ਤੋਂ ਜਲਦ, ਉਹ ਤੁਹਾਡੇ ਨਾਲ ਸੋਰਟ ਆਊਟ ਕਰਨਾ ਚਾਹੁੰਦੀ ਹੈ ਪਰ ਤੁਸੀਂ ਉੱਥੇ ਹੀ ਫਸੇ ਹੋਏ ਹੋ। ਇਸ 'ਤੇ ਹਿਮਾਂਸ਼ੀ ਨੇ ਵੀ ਪਾਰਸ ਨੂੰ ਨੌਮੀਨੇਟ ਕਰਦਿਆਂ ਕਿਹਾ ਕਿ ਤੁਹਾਨੂੰ ਪੂਰੀ ਗੱਲ ਨਹੀਂ ਪਤਾ ਹੈ, ਜੇਕਰ ਤੁਹਾਡੇ ਮਾਪਿਆਂ ਬਾਰੇ ਕਿਸੇ ਨੇ ਬੋਲਿਆ ਹੁੰਦਾ ਤਾਂ ਮੈਨੂੰ ਯਕੀਨ ਹੈ ਤੁਸੀਂ ਉਸ ਦਾ ਖ਼ੂਨ ਕਰ ਦਿੰਦੇ, ਮੈਂ ਇੰਨਾ ਸਬਰ ਦਿਖਾ ਰਹੀ ਹਾਂ, ਇਹ ਮੇਰਾ ਵਡੱਪਣ ਹੈ।
ਇਸ ਪ੍ਰਕਿਰਿਆ ਦੌਰਾਨ ਸ਼ੋਅ 'ਚ ਆਏ ਅਰਹਾਨ ਖ਼ਾਨ ਦੀ ਆਸਿਮ ਰਿਆਜ਼ ਤੇ ਸਿਧਾਰਥ ਸ਼ੁਕਲਾ ਨਾਲ ਵੀ ਰੱਜ ਕੇ ਬਹਿਸ ਹੋਈ ਹੈ। ਹੁਣ ਦੇਖਣਾ ਪਵੇਗਾ ਕਿ ਦੂਸਰੇ ਪੜਾਅ ਦੇ ਪਹਿਲੇ ਹਫ਼ਤੇ ਕਿਹੜੇ ਮੈਂਬਰ ਘਰੋਂ ਬੇਘਰ ਹੋਣ ਲਈ ਨੌਮੀਨੇਟ ਹੁੰਦੇ ਹਨ ਕਿਉਂਕਿ ਆਰਤੀ ਸਿੰਘ ਇਸ ਹਫ਼ਤੇ ਕੈਪਟਨ ਹਨ ਇਸ ਲਈ ਉਹ ਇਸ ਪ੍ਰਕਿਰਿਆ ਤੋਂ ਸੁਰੱਖਿਅਤ ਹਨ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



