Bigg Boss 13: ਦਲਜੀਤ ਕੌਰ ਤੋਂ ਬਾਅਦ ਸਲਮਾਨ ਨੇ ਕੋਇਨਾ ਮਿੱਤਰਾ ਨੂੰ ਕੱਢਿਆ ਘਰੋਂ ਬਾਹਰ

by mediateam

Bigg Boss 13: ਬਿੱਗ ਬੌਸ ਸੀਜ਼ਨ 13 ਦੇ ਇਸ ਵਾਰ ਦੇ ਵੀਕੈਂਡ ਕਾ ਵਾਰ 'ਚ ਡਬਲ ਐਲੀਮੀਨੇਸ਼ਨ ਹੋਇਆ। ਸ਼ਨਿਚਰਵਾਰ ਦੇ ਐਪੀਸੋਡ 'ਚ ਦਲਜੀਤ ਕੌਰ ਘਰੋਂ ਬਾਹਰ ਹੋਈ ਤੇ ਐਤਵਾਰ ਦੇ ਐਪੀਸੋਡ 'ਚ ਅਦਾਕਾਰਾ ਕੋਇਨਾ ਮਿੱਤਰਾ ਨੂੰ ਸਲਮਾਨ ਨੇ ਘਰੋਂ ਬਾਹਰ ਕੀਤਾ। ਕੋਇਨਾ ਦੇ ਜਾਣ ਨਾਲ ਰਸ਼ਮੀ ਦੇਸਾਈ ਸੇਫ ਹੋ ਗਈ। ਇਸ ਐਪੀਸੋਡ 'ਚ ਸਲਮਾਨ ਤੇ ਕੋਇਨਾ ਵਿਚਕਾਰ ਬਹਿਸ ਵੀ ਹੋਈ ਸੀ। ਸਲਮਾਨ ਨੇ ਗ਼ਲਤਫਹਿਮੀਆਂ ਦੇ ਗੁਬਾਰੇ ਮੁੜ ਕੰਟੈਸਟੈਂਟ ਨੂੰ ਪਹਿਨਾਏ ਤੇ ਇਸ ਦੌਰਾਨ ਪਤਾ ਚੱਲਿਆ ਕਿ ਜ਼ਿਆਦਾਤਰ ਘਰਵਾਲਿਆਂ ਨੂੰ ਸਿਧਾਰਥ ਸ਼ੁਕਲਾ ਦੇ ਵਿਵਹਾਰ ਤੋਂ ਸਮੱਸਿਆ ਸੀ। ਇਸ ਟਾਸਕ 'ਚ ਕੋਇਨਾ ਮਿੱਤਰਾ ਨੂੰ ਵੀ ਉਨ੍ਹਾਂ ਦੇ ਐਰੋਗੈਂਟ ਬਿਹੇਵੀਅਰ ਲਈ ਟਾਰਗੈੱਟ ਕੀਤਾ ਗਿਆ। ਸ਼ੁਕਲਾ ਨੇ ਸਭ ਤੋਂ ਪਹਿਲਾਂ ਆਪਣੇ ਸਾਰੇ ਬਲੂਨਜ਼ ਗੁਆਏ ਤੇ ਦੂਸਰੇ ਨੰਬਰ 'ਤੇ ਕੋਇਨਾ ਰਹੀ।


ਹਮੇਸ਼ਾ ਸੱਚ ਦਾ ਸਮਰਥਨ ਕਰਨ ਵਾਲੇ ਸਲਮਾਨ ਨੇ ਇਸ ਮੌਕੇ 'ਤੇ ਕੋਇਨਾ ਨੂੰ ਸ਼ੋਅ ਦਾ ਫਾਰਮੈੱਟ ਸਾਫ਼ ਤੌਰ 'ਤੇ ਸਮਝਾਇਆ ਜਿਸ ਨੂੰ ਇਸ ਵਾਰ ਦੀ ਪ੍ਰੋਬਲਮ ਸੀ ਕਿ ਸ਼ਹਿਨਾਜ਼ ਨੇ ਉਸ ਦੀ ਨਕਲ ਕੀਤੀ ਸੀ। ਕੋਇਨਾ ਤੇ ਦੇਬੋਲੀਨਾ ਦੀ ਲੜਾਈ ਵੀ ਹੋ ਗਈ ਜਦੋਂ ਰਾਣੀ ਨੰ. 1 ਟਾਸਕ 'ਚ ਕੋਇਨਾ ਦੇ ਬਿਹੇਵੀਅਰ ਨੂੰ ਲੈ ਕੇ ਚਰਚਾ ਸ਼ੁਰੂ ਹੋਈ। ਆਰਤੀ ਨੇ ਵੀ ਇਸ ਗੱਲ 'ਤੇ ਕੋਇਨਾ ਦਾ ਗੁਬਾਰਾ ਪਾੜਿਆ ਕਿਉਂਕਿ ਉਸ ਨੇ ਉਸ ਨੂੰ 'ਭਿਖਾਰੀ' ਕਹਿ ਦਿੱਤਾ ਸੀ ਕਿਉਂਕਿ ਆਰਤੀ ਦੂਸਰੇ ਘਰਵਾਲਿਆਂ ਤੋਂ ਖ਼ੁਦ ਨੂੰ ਸੇਵ ਕਰਨ ਦੀ 'ਭੀਖ' ਮੰਗ ਰਹੀ ਸੀ। ਹਾਲਾਂਕਿ ਕੋਇਨਾ ਨੇ ਕਿਹਾ ਕਿ ਉਸ ਨੇ 'ਭਿਖਾਰੀ' ਸ਼ਬਦ ਦੀ ਵਰਤੋਂ ਨਹੀਂ ਕੀਤੀ ਪਰ ਆਰਤੀ ਦਾ ਸਪੋਰਟ ਕਰਦਿਆਂ ਦੇਬੋਲੀਨਾ ਨੇ ਕਿਹਾ ਕਿ ਤੁਸੀਂ ਪੜ੍ਹੋ-ਲਿਖੇ ਹੋ ਤਾਂ ਜਾਣਦੋ ਹੋਵੋਗੇ ਕਿ ਭੀਖ ਮੰਗਣ ਵਾਲੇ ਨੂੰ ਕੀ ਕਹਿੰਦੇ ਹਨ।

ਜ਼ਿਕਰਯੋਗ ਹੈ ਕਿ ਇਸ ਸ਼ੋਅ ਤੋਂ ਬਾਹਰ ਹੋਈ ਪਹਿਲੀ ਕੰਟੈਸਟੈਂਟ ਦਲਜੀਤ ਕੌਰ ਦੀ ਵੀ ਕੋਇਨਾ ਨਾਲ ਛੋਟੀ-ਮੋਟੀ ਬਹਿਸ ਹੋ ਚੁੱਕੀ ਹੈ। ਜਦੋਂ ਦਲਜੀਤ ਤੋਂ ਕੋਇਨਾ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, 'ਕੋਇਨਾ ਦੀ ਬਾਡੀ ਲੈਂਗਵੇਜ ਤੋਂ ਸਮੱਸਿਆ ਨਹੀਂ ਹੈ। ਸਮੱਸਿਆ ਹੈ ਕਿ ਉਹ ਬੌਸ ਲੇਡੀ ਹੈ ਜੋ ਕਿ ਬੌਸ ਵਾਂਗ ਵਰਤਾਅ ਕਰਦੀ ਹੈ ਤੇ ਕੁਝ ਨਹੀਂ ਕਰਦੀ। ਉਹ ਘਰ 'ਚ ਕੁਝ ਨਹੀਂ ਕਰਦੀ ਤੇ ਸਿਰਫ਼ ਆਉਂਦੇ-ਜਾਣਦੇ ਕਮੈਂਟ ਪਾਸ ਕਰਦੀ ਹੈ।'

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।