ਹਿਮਾਂਸ਼ੀ ਖੁਰਾਨਾ ਨਾਲ ਦੋਸਤੀ ਕਰਨਾ ਚਾਹੁੰਦੀ ਐ ਸ਼ਹਿਨਾਜ਼

by mediateam

 ਬਿਗ ਬੌਸ: ਬਿੱਗ ਬੌਸ 13 'ਚ ਪੰਜਾਬੀ ਸਿੰਗਰ ਹਿਮਾਂਸ਼ੀ ਖੁਰਾਨਾ ਦੀ ਵਾਈਲਡ ਕਾਰਡ ਐਂਟਰੀ ਹੁੰਦੀ ਦੇਖ ਸ਼ਹਿਨਾਜ਼ ਗਿੱਲ ਦੇ ਪੈਰਾਂ ਤਲੇ ਜ਼ਮੀਨ ਖਿਸਕ ਗਈ। ਹਿਮਾਂਸ਼ੀ ਨੂੰ ਘਰ ਦਾ ਮੈਂਬਰ ਬਣਦੇ ਦੇਖ ਸ਼ਹਿਨਾਜ਼ ਆਪਣਾ ਆਪਾ ਖੋਹ ਬੈਠੀ ਤੇ ਦੱਬ ਕੇ ਰੋਈ। ਉਨ੍ਹਾਂ ਦੋਸ਼ ਲਾਇਆ ਕਿ ਬਿੱਗ ਬੌਸ ਨੇ ਇਹ ਗਲਤ ਕੀਤਾ ਹੈ, ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਹਾਲਾਂਕਿ ਆਰਤੀ ਸਿੰਘ ਤੇ ਸਿਧਾਰਥ ਸ਼ੁਕਲਾ ਦੇ ਸਮਝਾਉਣ ਤੋਂ ਬਾਅਦ ਸ਼ਹਿਨਾਜ਼ ਸਮਝ ਵੀ ਗਈ ਤੇ ਹਿਮਾਂਸ਼ੀ ਨਾਲ ਉਨ੍ਹਾਂ ਹਾਇ ਹੈਲੋ ਕੀਤੀ। ਇੰਨਾ ਹੀ ਨਹੀਂ ਸ਼ਹਿਨਾਜ਼ ਨੇ ਹਿਮਾਂਸ਼ੀ ਵੱਲ ਦੋਸਤੀ ਦਾ ਹੱਥ ਵਧਾਇਆ, ਪਰ ਹਿਮਾਂਸ਼ੀ ਨੇ ਇਹ ਕਹਿੰਦੇ ਹੋਏ ਮਨ੍ਹਾਂ ਕਰ ਦਿੱਤਾ ਕਿ ਉਹ ਆਪਣੀ ਮਾਂ ਨੂੰ ਕਸਮ ਦੇ ਕੇ ਆਈ ਹੈ ਕਿ ਉਹ ਇਸ ਬਾਰੇ ਗੱਲ ਨਹੀਂ ਕਰੇਗੀ।

https://www.instagram.com/p/B4b_X47hZj3/?utm_source=ig_web_copy_link

ਦੋਵਾਂ ਦੀ ਗੱਲਬਾਤ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਸ਼ਹਿਨਾਜ਼, ਹਿਮਾਂਸ਼ੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਦਿਖਾਈ ਦੇ ਰਹੀ ਹੈ, ਪਰ ਹਿਮਾਂਸੀ ਕਹਿ ਰਹੀ ਹੈ ਕਿ ਉਹ ਬਾਹਰ ਤੋਂ ਹੀ ਡਿਸਾਈਡ ਕਰ ਕੇ ਆਈ ਹੈ ਕਿ ਉਹ ਇਸ ਬਾਰੇ ਗੱਲ ਨਹੀਂ ਕਰੇਗੀ। ਹਿਮਾਂਸ਼ੀ ਕਹਿੰਦੀ ਹੈ, 'ਮੈਨੂੰ ਕੋਈ ਪ੍ਰਾਬਲਮ ਨਹੀਂ ਹੈ। ਮੈਨੂੰ ਹੁਣ ਕੋਈ ਗੁੱਸਾ ਨਹੀਂ ਹੈ.. ਮੈਂ ਨਹੀਂ ਚਾਹੁੰਦੀ ਕਿ ਤੁਹਾਨੂੰ ਬੁਰਾ ਫੀਲ ਹੋਵੇ ਕਿ ਮੈਂ ਤੁਹਾਨੂੰ ਇਗਨੋਰ ਕਰ ਰਹੀ ਹਾਂ। ਤੇ ਤੁਹਾਨੂੰ ਇਗਨੋਰ ਕਰ ਕੇ ਮੈਂ ਵੀ ਵਿਲੇਨ ਨਹੀਂ ਬਣਨਾ ਚਾਹੁੰਦੀ। ਤੁਸੀਂ ਮੈਨੂੰ ਬੋਲਿਆ, ਮੈਂ ਤੁਹਾਨੂੰ ਬੋਲਿਆ, ਅਸੀਂ ਦੋਵੇਂ ਵੱਡੀਆਂ ਹਨ, ਚੀਜ਼ਾਂ ਹੋ ਜਾਂਦੀਆਂ ਹਨ ਪਰ ਤੁਸੀਂ ਮੇਰੀ ਫੈਮਿਲੀ ਨੂੰ ਲੈ ਕੇ ਜੋ ਬੋਲਿਆ ਉਹ ਮੇਰੇ ਦਿਲੋਂ ਨਹੀਂ ਜਾ ਸਕਦਾ।'

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।