Bigg Boss 13: Shocking! ਬਿੱਗ ਬੌਸ ਨੇ ਸਿਧਾਰਥ ਸ਼ੁਕਲਾ ਨੂੰ ਕੀਤਾ ਬੇਘਰ, ਹੱਥੋਪਾਈ ਦੀ ਮਿਲੀ ਸਜ਼ਾ

by mediateam

Bigg Boss: 'ਬਿੱਗ ਬੌਸ' ਦੇ ਘਰ 'ਚ ਅਕਸਰ ਅਜਿਹਾ ਹੁੰਦਾ ਹੈ ਜਦੋਂ ਟਾਸਕ ਦੌਰਾਨ ਜਾਂ ਕਦੀ ਵੀ ਕੰਟੈਸਟੈਂਟ ਆਪਣਾ ਆਪਾ ਖੋ ਬਹਿੰਦੇ ਹਨ ਤਾਂ ਗੱਲ ਹੱਥੋਪਾਈ ਤਕ ਪਹੁੰਚ ਜਾਂਦੀ ਹੈ। ਹਾਲਾਂਕਿ 'ਬਿੱਗ ਬੌਸ' ਦੇ ਘਰ 'ਚ ਫਿਜ਼ੀਕਲ ਵਾਇਲੈਂਸ ਲਈ ਕੋਈ ਜਗ੍ਹਾ ਨਹੀਂ ਹੈ। ਕੰਟੈਸਟੈਂਟਸ ਵਿਚਕਾਰ ਕਿੰਨਾ ਵੀ ਝਗੜਾ ਕਿਉਂ ਨਾ ਹੋਵੇ ਪਰ ਉਹ ਇਕ-ਦੂਸਰੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ... ਇਹ ਬਿੱਗ ਬੌਸ ਦੇ ਘਰ ਦਾ ਨਿਯਮ ਹੈ। ਜੇਕਰ ਕੋਈ ਕੰਟੈਸਟੈਂਟ ਅਜਿਹਾ ਕਰਦਾ ਵੀ ਹੈ ਤਾਂ ਉਸ ਦੀ ਸਜ਼ਾ ਹੁੰਦੀ ਹੈ ਘਰੋਂ ਬੇਘਰ ਹੋਣਾ ਤੇ ਇਹ ਸਜ਼ਾ 'ਬਿੱਗ ਬੌਸ 13' 'ਚ ਮੰਗਲਵਾਰ ਯਾਨੀ ਅੱਜ ਸਿਧਾਰਥ ਸ਼ੁਕਲਾ ਨੂੰ ਮਿਲੇਗੀ।

ਮੰਗਲਵਾਰ ਦੇ ਐਪੀਸੋਡ ਦੀ ਇਕ ਛੋਟੀ ਜਿਹੀ ਝਲਕ ਸਾਹਮਣੇ ਆਈ ਹੈ ਜਿਸ ਵਿਚ ਸ਼ਹਿਨਾਜ਼ ਇਮੋਸ਼ਨਲ ਹੁੰਦੀ ਦਿਖਾਈ ਦੇ ਰਹੀ ਹੈ। ਨਾਲ ਹੀ 'ਬਿੱਗ ਬੌਸ' ਘਰ ਵਾਲਿਆਂ ਨੂੰ ਇਕ ਟਾਸਕ ਦੇਣਗੇ ਜਿਸ ਵਿਚ ਹਰ ਵਾਰ ਦੀ ਤਰ੍ਹਾਂ ਕੰਟੈਸਟੈਂਟ ਵਿਚਕਾਰ ਲੜਾਈ ਹੋ ਜਾਵੇਗੀ। ਇਹ ਲੜਾਈ ਇੰਨੀ ਵਧ ਜਾਵੇਗੀ ਕਿ ਉਹ ਆਪਸ 'ਚ ਹੀ ਹੱਥੋਪਾਈ 'ਤੇ ਉੱਤਰ ਆਉਣਗੇ। ਵੀਡੀਓ 'ਚ ਮਾਹਿਰਾ ਸ਼ਰਮਾ ਨੂੰ ਭੜਕਦੇ ਹੋਏ ਸਪੱਸ਼ਟ ਦੇਖਿਆ ਜਾ ਸਕਦਾ ਹੈ, ਉੱਥੇ ਹੀ ਟਾਸਕ ਦੌਰਾਨ ਸਿਧਾਰਥ ਸ਼ੁਕਲਾ ਇਕ ਗ਼ਲਤੀ ਕਰ ਬੈਠਦੇ ਹਨ ਤੇ ਗੁੱਸੇ 'ਚ ਫਿਜ਼ੀਕਲ ਵਾਇਲੈਂਸ 'ਤੇ ਉੱਤਰ ਆਉਣਗੇ। ਸਿਧਾਰਥ ਦਾ ਗੁੱਸਾ ਇੰਨਾ ਵਧ ਜਾਵੇਗਾ ਕਿ ਉਹ ਹੱਥੋਪਾਈ ਹੋ ਜਾਣਗੇ। ਇਸ ਤੋਂ ਬਾਅਦ 'ਬਿੱਗ ਬੌਸ' ਸਾਰੇ ਕੰਟੈਸਟੈਂਟਸ ਨੂੰ ਲਿਵਿੰਗ ਏਰੀਆ 'ਚ ਬੁਲਾਉਣਗੇ ਤੇ ਇਹ ਐਲਾਨ ਕਰਨਗੇ ਕਿ 'ਜਿਸ ਤਰ੍ਹਾਂ ਸਿਧਾਰਥ ਨੇ ਟਾਸਕ ਦੌਰਾਨ ਖੋਹਬਾਜ਼ੀ ਕੀਤੀ, ਉਹ ਨਿੰਦਾਯੋਗ ਹੈ। ਬਿੱਗ ਬੌਸ ਖ਼ੁਦ ਸਿਧਾਰਥ ਨੂੰ ਘਰੋਂ ਬੇਘਰ ਕਰਦੇ ਹਨ।'

ਸਿਧਾਰਥ ਸ਼ੁਕਲਾ ਨੂੰ ਅੱਜ ਘਰੋਂ ਬੇਘਰ ਕਰ ਦਿੱਤਾ ਜਾਵੇਗਾ, ਪਰ ਖ਼ਬਰਾਂ ਦੀ ਮੰਨੀਏ ਤਾਂ ਫਿਲਹਾਲ ਉਨ੍ਹਾਂ ਨੂੰ ਵੀ ਰਸ਼ਮੀ ਦੇਸਾਈ ਤੇ ਦੇਵੋਲੀਨਾ ਨਾਲ ਸੀਕ੍ਰੇਟ ਰੂਮ 'ਚ ਰੱਖਿਆ ਜਾਵੇਗਾ।

https://www.instagram.com/p/B4dC_uKhzE1/?utm_source=ig_web_copy_link

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।