ਬਿੱਗ ਬੌਸ 14 ਦੀ ਫਾਈਨਲਿਸਟ ਨਿੱਕੀ ਤੰਬੋਲੀ ਹੋਈ ਕੋਰੋਨਾ ਪਾਜ਼ੇਟਿਵ

by vikramsehajpal

ਦਿੱਲੀ,(ਦੇਵ ਇੰਦਰਜੀਤ) :ਨਿੱਕੀ ਨੇ ਟਵੀਟ ਕਰਕੇ ਆਪਣੇ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।ਬੀ. ਐੱਮ. ਸੀ. ਦੇ ਨਿਯਮਾਂ ਨੂੰ ਧਿਆਨ ’ਚ ਰੱਖਦਿਆਂ ਉਸ ਨੂੰ ਘਰ ’ਚ ਹੀ ਕੁਆਰਨਟੀਨ ਕੀਤਾ ਗਿਆ ਹੈ।

ਨਿੱਕੀ ਨੇ ਲਿਖਿਆ, ‘ਮੈਨੂੰ ਅੱਜ ਸਵੇਰੇ ਕੋਵਿਡ ਪਾਜ਼ੇਟਿਵ ਪਾਇਆ ਗਿਆ ਹੈ। ਮੈਂ ਸੈਲਫ ਕੁਆਰਨਟੀਨ ਹਾਂ ਤੇ ਡਾਕਟਰਾਂ ਦੀ ਸਲਾਹ ’ਤੇ ਹੀ ਦਵਾਈਆਂ ਲੈ ਰਹੀ ਹਾਂ। ਬੀਤੇ ਕੁਝ ਦਿਨਾਂ ’ਚ ਜੋ ਵੀ ਲੋਕ ਮੇਰੇ ਸੰਪਰਕ ’ਚ ਰਹੇ ਹਨ, ਉਨ੍ਹਾਂ ਨੂੰ ਮੈਂ ਅਪੀਲ ਕਰਨਾ ਚਾਹੁੰਦੀ ਹਾਂ ਕਿ ਉਹ ਵੀ ਆਪਣਾ ਟੈਸਟ ਕਰਵਾ ਲੈਣ। ਮੈਂ ਹਮੇਸ਼ਾ ਤੁਹਾਡੇ ਪਿਆਰ ਤੇ ਸਮਰਥਨ ਦੀ ਸ਼ੁਕਰਗੁਜ਼ਾਰ ਰਹਾਂਗੀ। ਕਿਰਪਾ ਕਰਕੇ ਤੁਸੀਂ ਲੋਕ ਸੁਰੱਖਿਅਤ ਰਹੋ, ਹਮੇਸ਼ਾ ਆਪਣੇ ਮਾਸਕ ਪਹਿਨੋ, ਆਪਣੇ ਹੱਥਾਂ ਨੂੰ ਲਗਾਤਾਰ ਸੈਨੇਟਾਈਜ਼ ਕਰਦੇ ਰਹੋ ਤੇ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੋ। ਪਿਆਰ ਕਰੋ ਤੇ ਖੁਸ਼ ਰਹੋ।’

More News

NRI Post
..
NRI Post
..
NRI Post
..