ਚੋਣਾਂ ਤੋਂ ਪਹਿਲਾਂ ਵੱਡੀ ਸਾਜ਼ਿਸ਼ ਨਾਕਾਮ: ਖਾਲਿਸਤਾਨ ਨਾਲ ਜੁੜੇ ਤਿੰਨ ਬਦਮਾਸ਼ ਗ੍ਰਿਫਤਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੋਨੀਪਤ 'ਚ ਪੁਲਿਸ ਨੇ ਖਾਲਿਸਤਾਨ ਸੰਗਠਨ ਨਾਲ ਜੁੜੇ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤਿੰਨਾਂ ਵਲੋਂ ਦੇਸ਼ ਅਤੇ ਪੰਜਾਬ ਵਿਚ ਅੱਤਵਾਦੀ ਗਤੀਵਿਧੀਆਂ ਵਧਾਉਣ ਲਈ ਹਥਿਆਰ ਸਪਲਾਈ ਕੀਤੇ ਜਾ ਰਹੇ ਸੀ।

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਪੰਜਾਬ ਦੇ ਮੋਹਾਲੀ ਅਤੇ ਰੋਪੜ ਤੋਂ ਹਥਿਆਰ ਮਿਲੇ ਹਨ। ਉਹ ਸੋਸ਼ਲ ਮੀਡੀਆ ਰਾਹੀਂ ਹੀ ਅੱਤਵਾਦੀ ਸੰਗਠਨਾਂ ਨਾਲ ਗੱਲ ਕਰਦੇ ਸੀ। ਤਿੰਨਾਂ ਨੂੰ ਪਾਕਿਸਤਾਨ, ਆਸਟ੍ਰੇਲੀਆ, ਕੈਨੇਡਾ ਤੋਂ ਫੰਡ ਮਿਲ ਰਿਹਾ ਸੀ। ਜਾਣਕਾਰੀ ਮਿਲਦੇ ਹੀ ਸੀ.ਆਈ.ਏ.-1 ਨੇ ਤਿੰਨਾਂ ਨੂੰ ਜ਼ਿਲੇ ਦੇ ਮੋਹਾਣਾ ਥਾਣਾ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਏ.ਕੇ.-47 ਸਮੇਤ ਤਿੰਨ ਵਿਦੇਸ਼ੀ ਪਿਸਤੌਲ ਅਤੇ ਵੱਡੀ ਮਾਤਰਾ ਵਿਚ ਕਾਰਤੂਸ ਅਤੇ ਹੋਰ ਹਥਿਆਰ ਵੀ ਬਰਾਮਦ ਹੋਏ ਹਨ।