ਦੁਬਈ ਵਿੱਚ ਕਾਰਗੋ ਸਮੁੰਦਰੀ ਜਹਾਜ਼ ਵਿੱਚ ਵੱਡਾ ਧਮਾਕਾ

by vikramsehajpal

ਦੁਬਈ (ਦੇਵ ਇੰਦਰਜੀਤ)- ਦੁਬਈ ਵਿੱਚ ਦੁਨੀਆ ਦੀ ਸਭ ਤੋਂ ਵੱਡੀਆਂ ਬੰਦਰਗਾਹਾਂ ਵਿੱਚ ਸ਼ਾਮਲ ਜੇਬੇਲ ਅਲੀ ਬੰਦਰਗਾਹ ’ਤੇ ਕਾਰਗੋ ਸਮੁੰਦਰੀ ਜਹਾਜ਼ ਵਿੱਚ ਬੁੱਧਵਾਰ ਦੇਰ ਰਾਤ ਵੱਡਾ ਧਮਾਕਾ ਹੋਇਆ, ਜਿਸ ਨਾਲ 25 ਕਿਲੋਮੀਟਰ ਤੱਕ ਸ਼ਹਿਰ ਦੇ ਵਪਾਰਕ ਖੇਤਰ ਵਿਚ ਅਤੇ ਆਸ-ਪਾਸ ਦੀਆਂ ਇਮਾਰਤਾਂ ਹਿੱਲ ਗਈਆਂ।

ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਨੂੰ ਬੰਦਰਗਾਹ ਵਿੱਚ ਅੱਗ ਲੱਗ ਗਈ ਤੇ ਧਮਾਕਾ ਹੋ ਗਿਆ। ਧਮਾਕੇ ਵਿੱਚ ਫਿਲਹਾਲ ਕਿਸੇ ਦੇ ਮਰਨ ਦੀ ਖਬਰ ਨਹੀਂ ਹੈ। ਅਮਰੀਕਾ ਤੋਂ ਬਾਹਰ ਅਮਰੀਕੀ ਜੰਗੀ ਬੜੇ ਸਭ ਵੱਧ ਇਥੇ ਹੀ ਹੁੰਦੇ ਹਨ। ਧਮਾਕੇ ਤੋਂ ਢਾਈ ਘੰਟੇ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ।

More News

NRI Post
..
NRI Post
..
NRI Post
..