ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਮਹਾਂਗਠਜੋੜ ਤੇ NDA ਵਿਚਕਾਰ ਜ਼ਬਰਦਸਤ ਮੁਕਾਬਲਾ

by simranofficial

ਪਟਨਾ (ਐਨ .ਆਰ .ਆਈ ਮੀਡਿਆ ): ਅੱਜ ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਕਦੇ ਮਹਾਂਗਠਜੋੜ ਵੋਟਾਂ ਦੀ ਗਿਣਤੀ ਵਿੱਚ ਅੱਗੇ ਹੁੰਦਾ ਹੈ ਅਤੇ ਕਦੇ ਐਨ.ਡੀ. ਏ। ਸ਼ੁਰੂਆਤੀ ਰੁਝਾਨਾਂ 'ਚ ਐੱਨਡੀਏ ਅਤੇ ਮਹਾਗਠਜੋੜ 'ਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਬਿਹਾਰ ਲਈ ਮੰਗਲਵਾਰ ਨੂੰ ਵੱਡਾ ਫ਼ੈਸਲਾ ਆ ਰਿਹਾ ਹੈ। ਚੋਣ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਪੂਰੇ ਜ਼ੋਰਾਂ 'ਤੇ ਹੈ। ਲਾਲਟੇਣ ਜਾਂ ਤੀਰ, ਬਿਹਾਰ 'ਚ ਕਿਸਦੀ ਸਰਕਾਰ ਹੋਵੇਗੀ। ਤੇਜਸਵੀ ਕਰਨਗੇ ਅਗਵਾਈ ਜਾਂ ਫਿਰ ਨਿਤਿਸ਼ ਦਾ ਹੋਵੇਗਾ ਬੋਲਬਾਲਾ। ਵੋਟਾਂ ਦੀ ਗਿਣਤੀ ਤੋਂ ਬਾਅਦ ਕੈਂਡੀਡੇਟਸ ਦੀ ਜਿੱਤ-ਹਾਰ ਤੈਅ ਹੋਵੇਗੀ।

ਬਿਹਾਰ ਵਿਧਾਨਸਭਾ ਦੀਆਂ 243 ਸੀਟਾਂ 'ਤੇ ਚੋਣਾਂ ਤੋਂ ਬਾਅਦ ਅੱਜ ਨਤੀਜੇ ਜਾਰੀ ਕੀਤੇ ਜਾ ਰਹੇ ਹਨ। ਬਿਹਾਰ ਲਈ ਅੱਜ ਬੇਹੱਦ ਅਹਿਮ ਦਿਨ ਹੈ।ਪਰ ਹੁਣ ਜੋ ਨਤੀਜੇ ਸਾਹਮਣੇ ਆ ਰਹੇ ਹਨ ਉਨ੍ਹਾਂ ਵਿੱਚ ਇੱਕ ਵਾਰ ਫਿਰ ਤੋਂ ਐਨਡੀਏ ਦੀ ਸਰਕਾਰ ਬਣਦੀ ਹੋਈ ਦਿੱਖ ਰਹੀ ਹੈ।ਬਿਹਾਰ ਚੋਣਾਂ ਨੂੰ ਲੈਕੇ ਰੁਝਾਨ ਲਗਾਤਾਰ ਸਾਹਮਣੇ ਆ ਰਹੇ ਹਨ।

ਪਟਨਾ ਵਿੱਚ ਰੁਝਾਨਾਂ ਨੂੰ ਵੇਖਦਿਆਂ ਹੀ ਜੇਡੀਯੂ ਸਮਰਥਕਾਂ ਅਤੇ ਵਰਕਰਾਂ ਨੇ ਪਾਰਟੀ ਦਫ਼ਤਰ ਦੇ ਬਾਹਰ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ।ਚੋਣ ਕਮਿਸ਼ਨ ਦੀ ਸਾਈਟ 'ਤੇ, ਭਾਜਪਾ 58 ਅਤੇ ਜੇਡੀਯੂ 46 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਹਿੰਦੁਸਤਾਨੀ ਆਵਾਮ ਮੋਰਚਾ ਚਾਰ ਸੀਟਾਂ 'ਤੇ ਅੱਗੇ ਹੈ ਅਤੇ ਵਿਕਾਸਸ਼ੀਲ ਇਨਸਾਨ ਪਾਰਟੀ ਪੰਜ ਸੀਟਾਂ' ਤੇ ਅੱਗੇ ਹੈ।