ਸੀਤਾਮੜੀ (ਰਾਘਵ) : ਬਿਹਾਰ 'ਚ ਸੀਤਾਮੜੀ ਜ਼ਿਲੇ ਦੇ ਪਰਿਹਾਰ ਥਾਣਾ ਖੇਤਰ 'ਚ ਪਿਕਅੱਪ ਵੈਨ ਪਲਟਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਪਿਕਅੱਪ 'ਤੇ ਸਵਾਰ ਲੋਕ ਜ਼ਿਲੇ ਦੇ ਪਰਿਹਾਰ ਥਾਣਾ ਖੇਤਰ ਦੇ ਨੋਨਾਹੀ ਤੋਂ ਨੇਪਾਲ ਦੇ ਮਹੋਟਾਰੀ ਜ਼ਿਲੇ ਦੇ ਜਲੇਸ਼ਵਰ ਥਾਣਾ ਖੇਤਰ ਦੇ ਪਾਰੌਲ ਸਥਾਨ ਵੱਲ ਜਾ ਰਹੇ ਸਨ। ਇਸ ਦੌਰਾਨ ਬਾਰਾਹੀ ਸਹਸਰਾਮ ਦੇ ਤੇਜ ਮੋੜ 'ਤੇ ਪਿਕਅੱਪ ਵੈਨ ਪਲਟ ਗਈ। ਇਸ ਘਟਨਾ ਵਿੱਚ ਪਿਕਅੱਪ ਵੈਨ ਵਿੱਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖ਼ਮੀ ਹੋ ਗਏ।
ਇਸ ਦੇ ਨਾਲ ਹੀ ਮ੍ਰਿਤਕਾਂ ਦੀ ਪਛਾਣ ਪਰਿਹਾਰ ਥਾਣਾ ਖੇਤਰ ਦੇ ਨੌਨਹੀ ਪਿੰਡ ਵਾਰਡ 8 ਦੇ ਨਿਵਾਸੀ ਦੇਵਨ ਰਾਏ ਦੀ ਪਤਨੀ ਜੀਰਨ ਦੇਵੀ (60) ਅਤੇ ਗੌਰੀ ਸ਼ੰਕਰ ਯਾਦਵ (28) ਪੁੱਤਰ ਮੋਹਿਤ ਰਾਏ ਵਜੋਂ ਹੋਈ ਹੈ। ਜ਼ਖਮੀਆਂ ਨੂੰ ਸੀਤਾਮੜੀ ਸਦਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।



