ਬਿਹਾਰ ਦੀ ਨਵੀਂ ਨਵੇਲੀ ਨਿਤੀਸ਼ ਸਰਕਾਰ ਅੱਗੇ , ਵਿਗੜੀ ਹੋਈ ਕਾਨੂੰਨ ਵਿਵਸਥਾ ਬਣੀ ਚੁਣੌਤੀ

ਬਿਹਾਰ ਦੀ ਨਵੀਂ ਨਵੇਲੀ ਨਿਤੀਸ਼ ਸਰਕਾਰ ਅੱਗੇ , ਵਿਗੜੀ ਹੋਈ ਕਾਨੂੰਨ ਵਿਵਸਥਾ ਬਣੀ ਚੁਣੌਤੀ

SHARE ON

ਬਿਹਾਰ, ਪਟਨਾ (ਐਨ ਆਰ ਆਈ ਮੀਡਿਆ ): – ਬਿਹਾਰ ਦੀ ਨਵੀਂ ਨਵੇਲੀ ਨਿਤੀਸ਼ ਸਰਕਾਰ ਅੱਗੇ ਵਿਗੜੀ ਹੋਈ ਕਾਨੂੰਨ ਵਿਵਸਥਾ ਆ ਕੇ ਖੜੀ ਹੋ ਗਈ ਹੈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਨੇ ਬੀਤੇ ਦਿਨੀ ਬਿਹਾਰ ਦੀ ਸਰਕਾਰ ਤੇ ਤੰਜ ਕੱਸਿਆ ਹੈ ਤਿੱਖਾ ਸ਼ਬਦੀ ਹਮਲਾ ਕੀਤਾ ਹੈ ,ਉੰਨਾ ਦਾ ਕਹਿਣਾ ਹੈ ਕਿ ਵੋਟਾਂ ਦੇ ਲਾਲਚ ਚ ਇਸ ਘਟਨਾ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ,ਉੰਨਾ ਨੇ ਟਵੀਟ ਕਰਕੇ ਕਿਹਾ ਚੁਣਾਵੀ ਫਾਇਦੇ ਲਈ ਅਪਰਾਧ ਨੂੰ ਲੁਕਾਇਆ ਗਿਆ ਤਾਂ ਜੋ ਕੁਸ਼ਾਸਨ ਤੇ ਸੁਸ਼ਾਸਨ ਦੀ ਜਿੱਤ ਹੋ ਸਕੇ |

ਬਿਹਾਰ ਦੇ ਵੈਸ਼ਾਲੀ ਚ ਜੋ ਵਾਪਰਿਆ ਉਸ ਨੇ ਉਥੋਂ ਦੇ ਲੋਕਾਂ ਚ ਗੁੱਸੇ ਦੀ ਲਹਿਰ ਭਰ ਦਿੱਤੀ ਹੈ, ਇਥੇ ਇਕ ਲੜਕੀ ਨੂੰ ਛੇੜਛਾੜ ਦਾ ਵਿਰੋਧ ਕਰਨਾ ਮਹਿੰਗਾ ਪੈ ਗਿਆ , ਲੜਕੀ ਨੂੰ ਜਿਉਂਦਾ ਸਾੜ ਦਿੱਤਾ ਗਿਆ, ਪਰਿਵਾਰ ਨੇ ਪੁਲਿਸ ਤੇ ਗੰਭੀਰ ਦੋਸ਼ ਲਗਾਏ ਨੇ ਕਿ ਪੁਲਿਸ ਨੇ ਕਾਰਵਾਈ ਨਹੀਂ ਕੀਤੀ , ਦੋਸ਼ੀ ਫ਼ਰਾਰ ਨੇ , ਇੱਕ ਨੂੰ ਕਾਬੂ ਕੀਤਾ ਗਿਆ ਹੈ|

ਦੂਜੇ ਪਾਸੇ ਜਿਸ ਪਰਿਵਾਰ ਤੇ ਦੋਸ਼ ਲੱਗੇ ਨੇ ਉੰਨਾ ਦਾ ਇਹ ਕਹਿਣਾ ਹੈ ਕਿ ਉੰਨਾ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜਿਕਰੇਖਾਸ ਹੈ ਕਿ ਗੁੱਸੇ ਚ ਐਤਵਾਰ ਨੂੰ ਪ੍ਰਦਰਸ਼ਨ ਹੋਏ ਲੜਕੀ ਨੇ ਪੀ ਐਮ ਸੀ ਐਚ ਹਸਪਤਾਲ ਚ ਆਪਣਾ ਦਮ ਤੋੜ ਦਿੱਤਾ ਸੀ | ਅਤੇ ਭਾਰੀ ਪੁਲਿਸ ਬਾਲ ਚ ਉਸਦਾ ਸੰਸਕਾਰ ਵੀ ਕਰ ਦਿੱਤਾ ਗਿਆ | ਕੁੱਝ ਯੂਪੀ ਵਾਲਾ ਹਾਲ ਇਥੇ ਵੀ ਦੇਖਣ ਨੂੰ ਮਿਲਿਆ |

ਫਿਲਹਾਲ ਐਸ ਐਚ ਓ ਨੂੰ ਨਿਲੰਬਿਤ ਕਰ ਦਿੱਤਾ ਗਿਆ ਹੈ ਵੈਸ਼ਾਲੀ ਦੇ ਐਸ ਪੀ ਦਾ ਕਹਿਣਾ ਹੈ ਕਿ ਕਾਰਵਾਈ ਕੀਤੀ ਜਾ ਰਹੀ ਹੈ , ਦੋਸ਼ੀਆਂ ਦੀ ਭਾਲ ਜਾਰੀ ਹੈ |