ਬੀਕਾਨੇਰ-ਗੁਹਾਟੀ ਰੇਲ ਹਾਦਸੇ ‘ਚ 9 ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲੇ ਦੇ ਮੈਨਾਗੁੜੀ ਨੇੜੇ ਵੀਰਵਾਰ ਨੂੰ ਹੋਏ ਰੇਲ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਨੌਂ ਹੋ ਗਈ, ਜਦੋਂ ਕਿ ਤਿੰਨ ਹੋਰ ਲੋਕਾਂ ਨੇ ਆਪਣੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।ਮ੍ਰਿਤਕਾਂ ਦੀ ਪਛਾਣ ਲਾਲੂ ਕੁਮਾਰ , ਚਿਰਨਜੀਤ ਬਰਮਨ, ਸਾਹਿਦਾ ਖਾਤੂਨ , ਸੁਭਾਸ਼ ਰਾਏ , ਸੁਮਨ ਡੇ ਅਤੇ ਸ਼ਾਂਤਾਦੇਵੀ ਦਰਦ ਵਜੋਂ ਹੋਈ ਹੈ। ਬਾਕੀ ਤਿੰਨ ਲਾਸ਼ਾਂ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਸੀ, ਦੀ ਪਛਾਣ ਨਹੀਂ ਹੋ ਸਕੀ ਹੈ।

ਪੂਰਬੀ ਰੇਲਵੇ ਨੇ ਸੱਤ ਮਹਿਲਾ ਯਾਤਰੀਆਂ ਸਮੇਤ 36 ਜ਼ਖਮੀ ਲੋਕਾਂ ਦੀ ਸੂਚੀ ਵੀ ਪ੍ਰਦਾਨ ਕੀਤੀ ਹੈ, ਜਿਨ੍ਹਾਂ ਨੂੰ ਜਲਪਾਈਗੁੜੀ ਦੇ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। 36 ਵਿੱਚੋਂ, ਘੱਟੋ-ਘੱਟ 10 ਯਾਤਰੀਆਂ ਦੀਆਂ ਸੱਟਾਂ ਨੂੰ "ਗੰਭੀਰ" ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।

ਇਹ ਹਾਦਸਾ 15633 ਬੀਕਾਨੇਰ ਐਕਸਪ੍ਰੈਸ ਦੇ 12 ਡੱਬੇ ਐੱਨਐੱਫ ਰੇਲਵੇ ਦੇ ਅਲੀਪੁਰਦੁਆਰ ਡਿਵੀਜ਼ਨ ਦੇ ਨਿਊ ਜੈਪਾਈਗੁੜੀ-ਨਿਊ ਕੂਚਬਿਹਾਰ ਡਬਲ ਲਾਈਨ ਇਲੈਕਟ੍ਰੀਫਾਈਡ ਸੈਕਸ਼ਨ ਦੇ ਨਿਊ ਡੋਮਾਹਾਨੀ ਅਤੇ ਨਿਊ ਮੈਨਾਗੁੜੀ ਸਟੇਸ਼ਨਾਂ ਵਿਚਕਾਰ ਵੀਰਵਾਰ ਸ਼ਾਮ ਨੂੰ ਪਟੜੀ ਤੋਂ ਉਤਰ ਗਏ।

More News

NRI Post
..
NRI Post
..
NRI Post
..