ਬਿਕਰਮ ਮਜੀਠੀਆ ਆਮ ਆਦਮੀ ਪਾਰਟੀ ਦੇ ਪਹੁੰਚੇ ਦਫਤਰ , ਆਪ ਆਗੂ ਨੂੰ ਪਾਈ ਗਲਵੱਕੜੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਆਮ ਆਦਮੀ ਪਾਰਟੀ ਦੇ ਦਫਤਰ ਸਾਬਕਾ ਕੈਬਿਨੇਟ ਮੰਤਰੀ ਤੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਪਹੁੰਚ ਗਏ। ਉਨ੍ਹਾਂ ਨੇ ਕੁਨਾਲ ਧਵਨ ਨਾਂ ਦੇ 'ਆਪ' ਆਗੂ ਨਾਲ ਲੰਬੀ ਮੁਲਾਕਾਤ ਕੀਤੀ। ਉਹਨਾਂ ਨੇ ਮੀਡੀਆ ਸਾਹਮਣੇ ਇਕ-ਦੂਜੇ ਨੂੰ ਜੱਫੀ ਪਾਈ ਅਤੇ ਮਜੀਠੀਆ ਨੇ ਕਿਹਾ ਕਿ ਉਹ ਇਕ ਦੂਜੇ ਦੇ ਭਰਾ ਹਨ ਅਤੇ ਇਸ ਮੁਲਾਕਾਤ ਨੂੰ ਸਿਆਸੀ ਨਾ ਸਮਝਿਆ ਜਾਵੇ।

ਇਸ ਮੌਕੇ ਉੱਤੇ ਆਪ ਆਗੂ ਕੁਨਾਲ ਧਵਨ ਨੇ ਕਿਹਾ ਕਿ ‘ਬਿਕਰਮ ਸਿੰਘ ਮਜੀਠੀਆ ਜੀ ਮੇਰੇ ਬਹੁਤ ਹੀ ਪੁਰਾਣੇ ਸੱਜਣ ਹਨ। ਛੋਟਾ ਜਿਹਾ ਸ਼ਹਿਰ ਹੈ ਤੇ ਛੋਟੀ ਜਿਹੀ ਬਾਗਵਾਨੀ ਹੈ। ਇਹ ਮੇਰੇ ਵੱਡੇ ਭਰਾ ਹਨ। ਸਾਡੇ ਮਿਲਣਾ ਹੋਇਆ ਤੇ ਅਸੀਂ ਮਿਲੇ ਹਾਂ ਪਰ ਇਹ ਸ਼੍ਰੋਮਣੀ ਅਕਾਲੀ ਦਲ ਦੇ ਹੀਰਾ ਨੇ ਤੇ ਮੈਂ ਆਮ ਆਦਮੀ ਪਾਰਟੀ ਦਾ ਸੇਵਾਦਾਰ ਹਾਂ। ‘

More News

NRI Post
..
NRI Post
..
NRI Post
..