ਮਜੀਠੀਆ ਨੇ CM Mann ‘ਤੇ ਕੱਸਿਆ ਤੰਜ਼, ਕਿਹਾ- ਘਰ ‘ਚ ਨਵਾਂ ਮਹਿਮਾਨ ਆ ਰਿਹੈ ਹੁਣ ਸ਼ਰਾਬ ਛੱਡ ਦਿਓ

by jaskamal

ਪੱਤਰ ਪ੍ਰੇਰਕ : ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਵਿੱਚ ਪਹੁੰਚੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਵਲੋਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਕਈ ਨਿਸ਼ਾਨੇ ਵੀ ਸਾਧੇ ਹਨ।

ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਅ ਦੇ ਨਾਂ 'ਤੇ ਪੰਜਾਬ ਨੂੰ ਆਈਸੀਯੂ ਵਿੱਚ ਖੜਾ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਪੰਜਾਬ ਬਚਾਓ ਰੈਲੀ ਕੱਢੀ ਜਾ ਰਹੀ ਹੈ। ਇਸ ਦੇ ਨਾਲ ਹੀ ਭਗਵੰਤ ਮਾਨ 'ਤੇ ਨਿਸ਼ਾਨੇ ਸਾਧਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਬੁਰੀ ਤਰੀਕੇ ਫੇਲ੍ਹ ਸਾਬਤ ਹੋਈ ਹੈ। ਇਸ ਦੇ ਨਾਲ ਹੀ ਹੋਰ ਵੀ ਕਈ ਮਸਲੇ ਜੋ ਪੰਜਾਬ ਨਾਲ ਸਬੰਧ ਰੱਖਦੇ ਹਨ, ਜਿੰਨ੍ਹਾਂ ਨੂੰ ਲੈਕੇ ਅਕਾਲੀ ਦਲ ਇਹ ਯਾਤਰਾ ਕੱਢ ਰਿਹਾ ਹੈ।

ਮਜੀਠੀਆ ਨੇ ਨਾਲ ਹੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਾਬ ਪੀ-ਪੀ ਕੇ ਆਪਣੇ ਆਪ ਨੂੰ ਬਹੁਤ ਗੰਭੀਰ ਬਿਮਾਰੀ ਲਗਵਾ ਲਈ ਹੈ ਤੇ ਉਨ੍ਹਾਂ ਨੂੰ ਚਾਹੀਦਾ ਉਸ ਦਾ ਚੰਗੀ ਤਰ੍ਹਾਂ ਇਲਾਜ ਕਰਵਾਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਬ ਆਪਣੇ ਦੋ ਬੱਚਿਆਂ ਪ੍ਰਤੀ ਤਾਂ ਸਹੀ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਪਰ ਹੁਣ ਉਨ੍ਹਾਂ ਨੂੰ ਪਰਿਵਾਰ 'ਚ ਆ ਰਹੇ ਨਵੇਂ ਮਹਿਮਾਨ ਦੇ ਕਾਰਨ ਸ਼ਰਾਬ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹੋਰ ਕੁਝ ਨੀ ਹੋਣਾ ਸਿਰਫ਼ ਪੰਜਾਬ ਸਰਕਾਰ ਦਾ ਕੁਝ ਰੈਵੀਨਿਊ ਹੀ ਘੱਟ ਹੋਵੇਗਾ।