ਬਿਲ ਗੇਟਸ ਤੇ ਮੇਲਿੰਡਾ ਗੇਟਸ ‘ਚ ਤਕਰਾਰ ਜਲਦ ਲੈਣੇਗੇ ਤਲਾਕ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ) : ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਤਲਾਕ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਬਿਆਨ ਜਾਰੀ ਕੀਤਾ, ਜਿਸ ਵਿਚ ਉਨ੍ਹਾਂ ਲਿਖਿਆ- "ਬਹੁਤ ਸੋਚ-ਸਮਝ ਅਤੇ ਆਪਣੇ ਰਿਸ਼ਤੇ 'ਤੇ ਕੰਮ ਕਰਨ ਤੋਂ ਬਾਅਦ ਅਸੀਂ ਆਪਣਾ ਵਿਆਹ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ।"ਪਿਛਲੇ 27 ਸਾਲਾਂ ਵਿਚ ਅਸੀਂ ਆਪਣੇ ਤਿੰਨ ਬੱਚਿਆਂ ਨੂੰ ਪਾਲ ਕੇ ਵੱਡਾ ਕੀਤਾ ਹੈ। ਇਕ ਸੰਸਥਾ ਵੀ ਬਣਾਈ ਹੈ ਜੋ ਵਿਸ਼ਵ ਭਰ ਵਿਚ ਲੋਕਾਂ ਦੀ ਸਿਹਤ ਤੇ ਭਲਾਈ ਲਈ ਕੰਮ ਕਰਦੀ ਹੈ। ਅਸੀਂ ਇਸ ਮਿਸ਼ਨ ਲਈ ਹੁਣ ਵੀ ਇਕੋ-ਜਿਹੀ ਸੋਚ ਰੱਖਾਂਗੇ ਅਤੇ ਨਾਲ ਕੰਮ ਕਰਾਂਗੇ। ਹਾਲਾਂਕਿ, ਸਾਨੂੰ ਹੁਣ ਲੱਗਦਾ ਹੈ ਕਿ ਅਸੀਂ ਜ਼ਿੰਦਗੀ ਦੇ ਆਉਣ ਵਾਲੇ ਸਮੇਂ ਵਿਚ ਬਤੌਰ ਪਤੀ-ਪਤਨੀ ਨਾਲ ਨਹੀਂ ਰਹਿ ਸਕਾਂਗੇ। ਅਸੀਂ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਹਾਂ, ਅਜਿਹੇ ਵਿਚ ਲੋਕਾਂ ਕੋਲੋਂ ਸਾਡੇ ਪਰਿਵਾਰ ਲਈ ਸਪੇਸ ਤੇ ਪ੍ਰਾਈਵੇਸੀ ਦੀ ਉਮੀਦ ਹੈ।

ਦੋਹਾਂ ਨੇ ਇਕ ਟਵੀਟ ਜਾਰੀ ਕਰਦਿਆਂ ਕਿਹਾ ਹੈ ਕਿ ‘ਸਾਨੂੰ ਨਹੀਂ ਲੱਗਦਾ ਕਿ ਅਸੀਂ ਇਕ ਜੋੜੇ ਦੇ ਤੌਰ 'ਤੇ ਅੱਗੇ ਵੱਧ ਸਕਦੇ ਹਾਂ।’

More News

NRI Post
..
NRI Post
..
NRI Post
..