ਨਨ ਰੇਪ ਮਾਮਲੇ ‘ਚ ਬਿਸ਼ਪ ਫਰੈਂਕੋ ਮੁਲੱਕਲ ਹੋਇਆ ਬਰੀ

ਨਨ ਰੇਪ ਮਾਮਲੇ ‘ਚ ਬਿਸ਼ਪ ਫਰੈਂਕੋ ਮੁਲੱਕਲ ਹੋਇਆ ਬਰੀ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਰਲ ਦੀ ਇਕ ਅਦਾਲਤ ਨੇਨਨ ਰੇਪ ਮਾਮਲੇ ‘ਚ ਕੈਥੋਲਿਕ ਬਿਸ਼ਪ ਫਰੈਂਕੋ ਮੁਲੱਕਲ ਨੂੰ ਬਰੀ ਕਰ ਦਿੱਤਾ ਹੈ। ਜਲੰਧਰ ਵਿਖੇ ਜੀਸਸ ਆਫ਼ ਮਿਸ਼ਨਰੀਜ਼ ਵਿਚ ਮਦਰ ਜਨਰਲ ਵਜੋਂ ਸੇਵਾ ਨਿਭਾਅ ਚੁੱਕੀ ਨਨ ਵੱਲੋਂ 29 ਜੂਨ, 2018 ਨੂੰ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਕੁਰਾਵਿਲੰਗੜ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ।ਨਨ ਨੇ ਦੋਸ਼ ਲਾਇਆ ਸੀ ਕਿ ਪਾਦਰੀ ਨੇ ਕੋਟਾਯਮ ਦੇ ਕੁਰਾਵਿਲੰਗਡ ਕਾਨਵੈਂਟ ‘ਚ 2014 ਤੋਂ 2016 ਦਰਮਿਆਨ 13 ਵਾਰ ਉਸ ਨਾਲ ਬਲਾਤਕਾਰ ਕੀਤਾ ਸੀ।

ਕੇਰਲ ਪੁਲਿਸ ਨੇ 21 ਸਤੰਬਰ, 2018 ਨੂੰ ਬਿਸ਼ਪ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ 86 ਦਿਨਾਂ ਦੀ ਜਾਂਚ ਅਤੇ 81 ਗਵਾਹਾਂ ਦੇ ਬਿਆਨ ਦਰਜ ਕਰਨ ਵਿੱਚ ਸਮਾਂ ਲਿਆ। ਇਸ ਤੋਂ ਪਹਿਲਾਂ ਕੇਰਲ ਪੁਲਸ ਨੇ ਬਿਸ਼ਪ ਤੋਂ 14 ਤੋਂ 15 ਅਗਸਤ ਦਰਮਿਆਨ ਬਿਸ਼ਪ ਹਾਊਸ ‘ਚ 9 ਘੰਟੇ ਤੱਕ ਪੁੱਛਗਿੱਛ ਕੀਤੀ ਸੀ।