ਨਵੀਂ ਦਿੱਲੀ (ਇੰਦਰਜੀਤ ਸਿੰਘ) : ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਨੂੰ ਆਪ ਨੇ ਵੱਡਾ ਝਟਕਾ ਦਿੱਤਾ ਹੈ। ਚਾਰ ਵਾਰ ਵਿਧਾਇਕ ਰਹੇ ਹਰਸ਼ਰਨ ਸਿੰਘ ਬੱਲੀ ਸ਼ਨਿਚਰਵਾਰ ਨੂੰ ਆਪ 'ਚ ਸ਼ਾਮਲ ਹੋ ਗਏ। ਪਾਰਟੀ ਹੈੱਡਕੁਆਰਟਰ 'ਚ ਕੌਮੀ ਕਨਵੀਨਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ। ਇਸ ਦੌਰਾਨ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਮੌਜੂਦ ਸਨ।ਬੱਲੇ 1993 ਤੋਂ 2013 ਤਕ ਹਰਿਨਗਰ ਤੋਂ ਵਿਧਾਇਕ ਰਹੇ ਹਨ ਤੇ ਭਾਜਪਾ ਦੀ ਮਦਦ ਨਾਲ ਖੁਰਾਨਾ ਸਰਕਾਰ 'ਚ ਮੰਤਰੀ ਵੀ ਰਹੇ ਸਨ।
ਉਹ ਦਿੱਲੀ ਸਰਕਾਰ 'ਚ ਪਹਿਲੇ ਸਿੱਖ ਮੰਤਰੀ ਸਨ। ਪਤਨੀ ਸਮੇਤ ਆਪ 'ਚ ਸ਼ਾਮਲ ਹੋਣ ਤੋਂ ਬਾਅਦ ਬੱਲੀ ਨੇ ਕਿਹਾ ਕਿ ਉਹ ਪਰਮਾਤਮਾ ਨੂੰ ਅਰਦਾਸ ਕਰਦੇ ਹਨ ਕਿ ਅਰਵਿੰਦ ਕੇਜਰੀਵਾਲ ਨੂੰ ਚੋਣਾਂ 'ਚ ਸਫ਼ਲਤਾ ਮਿਲੇ। ਕੇਜਰੀਵਾਲ ਸਰਕਾਰ ਦੇ ਵਿਕਾਸ ਕਾਰਜਾਂ, ਇਮਾਨਦਾਰੀ ਤੇ ਕੰਮਾਂ ਦੇ ਆਧਾਰ 'ਤੇ ਉਹ ਜਨਤਾ ਤੋਂ ਵੋਟਾਂ ਮੰਗਣ ਜਾਣਗੇ।
ਇਸ ਗ੍ਰਹਿ ਖੇਤਰ ਤੋਂ ਪੁੱਜੇ ਕਈ ਹੋਰ ਲੋਕਾਂ ਨੇ ਵੀ ਆਪ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ ਹੈ।ਮੁੱਖ ਮੰਤਰੀ ਕੇਜਰੀਵਾਲ ਨੇ ਸਿੱਖਿਆ ਦੇ ਖੇਤਰ 'ਚ ਇਕ ਜਾਦੂ ਕਰ ਕੇ ਦਿਖਾਇਆ ਹੈ। 20 ਸਾਲ ਦੀ ਉਮਰ 'ਚ ਚੰਦਰਸ਼ੇਖਰ ਤੇ ਕਿਸ਼ੋਰ ਜੀ ਨਾਲ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ। ਉਹ ਰਾਜਨੀਤਕ ਸਿਧਾਂਤਾਂ 'ਤੇ ਆਧਾਰਿਤ ਸੀ। 1977 'ਚ ਉਨ੍ਹਾਂ ਨੂੰ ਐੱਮਸੀਡੀ ਦੀ ਪਹਿਲੀ ਚੋਣ ਲੜਵਾਈ ਸੀ।
ਦਿੱਲੀ ਦਾ ਪਹਿਲਾ ਸਿੱਖ ਮੰਤਰੀ ਬਣਨ ਦਾ ਮਾਣ ਉਨ੍ਹਾਂ ਨੂੰ ਮਦਨ ਲਾਲ ਖੁਰਾਨਾ ਨੇ ਦਿੱਤਾ। 20 ਸਾਲ ਤਕ ਦਿੱਲੀ ਦੇ ਵਿਧਾਇਕ ਰਹੇ।ਬੱਲੀ 2013 'ਚ ਭਾਜਪਾ ਛੱਡ ਕੇ ਕਾਂਗਰਸ 'ਚ ਚਲੇ ਗਏ ਸਨ ਤੇ 2013 'ਚ ਕਾਂਗਰਸ ਦੀ ਟਿਕਟ ਤੋਂ ਚੋਣ ਲੜੀ ਪਰ ਹਾਰ ਗਏ ਸਨ। ਚੋਣਾਂ ਤੋਂ ਬਾਅਦ ਇਕ ਵਾਰ ਫਿਰ ਭਾਜਪਾ 'ਚ ਸ਼ਾਮਲ ਹੋ ਗਏ ਸਨ। ਭਾਜਪਾ ਕਿਉਂ ਛੱਡੀਇਹ ਪੁੱਛਣ 'ਤੇ ਬੱਲੀ ਨੇ ਕੋਈ ਸਿੱਧਾ ਕਾਰਨ ਨਹੀਂ ਦੱਸਿਆ। ਕਿਹਾ ਕਿ ਭਾਜਪਾ ਤੋਂ ਉਨ੍ਹਾਂ ਟਿਕਟ ਨਹੀਂ ਮੰਗੀ ਸੀ ਤੇ ਨਾ ਹੀ ਹੁਣ ਚੋਣ ਲੜਨ ਦੀ ਕੋਈ ਇੱਛਾ ਹੈ। ਉਨ੍ਹਾਂ ਨੂੰ ਭਾਜਪਾ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਕੇਜਰੀਵਾਲ ਦਾ ਕੰਮ ਚੰਗਾ ਲੱਗਿਆ ਇਸ ਲਈ ਆਪ 'ਚ ਸ਼ਾਮਲ ਹੋਏ ਹਨ।



