BJP ਦੇ ਹੈੱਡਕੁਆਰਟਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

by mediateam

ਨਵੀਂ ਦਿੱਲੀ : ਪੁਲਿਸ ਤੇ ਸੁਰੱਖਿਆ ਏਜੰਸੀਆਂ ਵਿਚ ਸ਼ਨਿਚਰਵਾਰ ਨੂੰ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਦੀਨਦਿਆਲ ਉਪਾਧਿਆਏ ਮਾਰਗ ਸਥਿਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੈੱਡਕੁਆਰਟਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ।ਪੁਲਿਸ ਮੁਤਾਬਕ, ਸ਼ਨਿਚਰਵਾਰ ਸਵੇਰੇ 11 ਵਜੇ ਭਾਜਪਾ ਹੈੱਡਕੁਆਰਟਰ ਦੇ ਕੰਟਰੋਲ ਰੂਮ ਵਿਚ ਕਿਸੇ ਨੇ ਫੋਨ ਕਰ ਕੇ ਧਮਕੀ ਦਿੱਤੀ ਕਿ ਕੁਝ ਹੀ ਘੰਟਿਆਂ ਵਿਚ ਹੈੱਡਕੁਆਰਟਰ ਨੂੰ ਉਡਾ ਦਿੱਤਾ ਜਾਵੇਗਾ। 

ਕੁਝ ਹੀ ਦੇਰ ਵਿਚ ਪਤਾ ਲਗਾ ਲਿਆ ਗਿਆ ਕਿ ਨੰਬਰ 80 ਵਰਿ੍ਹਆਂ ਦੇ ਸੁਖਨਰਾਜ ਦਾ ਹੈ ਅਤੇ ਮੈਸੂਰ ਤੋਂ ਕਾਲ ਆਈ ਹੈ। ਇਸ ਤੋਂ ਬਾਅਦ ਮੈਸੂਰ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ। ਪਤਾ ਲੱਗਾ ਹੈ ਕਿ ਮੁਲਜ਼ਮ ਮਾਨਸਿਕ ਰੂਪ ਨਾਲ ਬਿਮਾਰ ਹੈ ਅਤੇ ਪਹਿਲਾਂ ਵੀ ਚਾਰ ਵਾਰ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਚੁੱਕਾ ਹੈ।

More News

NRI Post
..
NRI Post
..
NRI Post
..