ਭਾਜਪਾ ਕਿਸਾਨ ਮੋਰਚੇ ਦੇ ਸੂਬਾ ਪ੍ਰਧਾਨ ਨੂੰ ਸਿਰੋਪਾਓ ਦੇਣ ’ਤੇ ਹੰਗਾਮਾ

by vikramsehajpal

ਪਾਇਲ (ਦੇਵ ਇੰਦਰਜੀਤ)- ਇੱਥੇ ਵਾਰਡ ਨੰਬਰ-9 ਵਿੱਚ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਜਾ ਰਹੇ ਨਗਰ ਕੀਰਤਨ ਦੌਰਾਨ ਗੁਰਦੁਆਰਾ ਕਮੇਟੀ ਮੈਂਬਰ ਵੱਲੋਂ ਭਾਜਪਾ ਦੇ ਕਿਸਾਨ ਮੋਰਚੇ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੂੰ ਸਿਰਪਾਓ ਦੇਣ ’ਤੇ ਹੰਗਾਮਾ ਹੋ ਗਿਆ ਅਤੇ ‘ਭਾਜਪਾ ਮੁਰਦਾਬਾਦ’ ਦੇ ਨਾਅਰੇ ਲੱਗੇ।

ਗੁਰਮਤਿ ਪ੍ਰਚਾਰ ਸੰਸਥਾ ਦੇ ਨੁਮਾਇੰਦੇ ਤੇਜਪਾਲ ਸਿੰਘ ਤੇਜੀ ਵੱਲੋਂ ਵਿਰੋਧ ਕਰਨ ’ਤੇ ਸਥਿਤੀ ਤਣਾਅਪੂਰਨ ਹੋ ਗਈ। ਭਾਜਪਾ ਪ੍ਰਧਾਨ ਦੀ ਹਮਾਇਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਭੁਪਿੰਦਰ ਸਿੰਘ ਚੀਮਾ ਤਲਖੀ ਵਿੱਚ ਆ ਗਏ ਤੇ ਉਨ੍ਹਾਂ ਦੀ ਤੇਜਪਾਲ ਸਿੰਘ ਤੇਜੀ ਨਾਲ ਤਕਰਾਰ ਹੋ ਗਈ। ਇਸੇ ਦੌਰਾਨ ਉਹ ਇੱਕ-ਦੂਜੇ ਨਾਲ ਧੱਕਾ-ਮੁੱਕੀ ਹੋਏ ਤੇ ਉੱਚੀ-ਉੱਚੀ ਬੋਲਦੇ ਰਹੇ।

ਤੇਜਪਾਲ ਸਿੰਘ ਤੇਜੀ ਨੇ ਸਟੇਜ ਤੋਂ ਮਾਈਕ ਫੜ ਲਿਆ ਤੇ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਪਾਸੇ ਲੱਖਾਂ ਕਿਸਾਨ ਦਿੱਲੀ ਦੀਆਂ ਹੱਦਾਂ ’ਤੇ ਆਪਣੇ ਜਮਹੂਰੀ ਹੱਕਾਂ ਲਈ ਧਰਨੇ ਲਾ ਰਹੇ ਹਨ ਅਤੇ ਨਿੱਤ ਦਿਹਾੜੇ ਕਿਸਾਨ ਸ਼ਹੀਦ ਹੋ ਰਹੇ ਹਨ ਤੇ ਦੂਜੇ ਪਾਸੇ ਭਾਜਪਾ ਪ੍ਰਧਾਨ ਚੀਮਾ ਵਰਗੇ ਸਵਾਰਥੀ ਲੋਕ ਆਪਣੀ ਅਹੁਦੇਦਾਰੀ ਛੱਡਣ ਨੂੰ ਤਿਆਰ ਨਹੀਂ ਹਨ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆਂ ’ਤੇ ਵਾਇਰਲ ਹੋਈ ਹੈ।

More News

NRI Post
..
NRI Post
..
NRI Post
..