Moosewala ਕੇਸ ਦੀ ਪਟੀਸ਼ਨ Supreme Court ‘ਚ ਪਾਉਣ ਵਾਲੇ ਭਾਜਪਾ ਆਗੂ ਨੂੰ ਮਿਲੀ ਧਮਕੀ

by jaskamal

ਨਿਊਜ਼ ਡੈਸਕ : ਸਿੱਧੂ ਮੂਸੇਵਾਲਾ ਦੇ ਬੇਰਹਿਮੀ ਨਾਲ ਹੋਏ ਕਤਲ ਦੀ CBI ਤੋਂ ਜਾਂਚ ਕਰਵਾਉਣ ਦੀ ਸੁਪਰੀਮ ਕੋਰਟ 'ਚ ਪਟੀਸ਼ਨ ਪਾਉਣ ਵਾਲੇ ਭਾਜਪਾ ਆਗੂ ਜਗਜੀਤ ਸਿੰਘ ਮਿਲਖਾ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਕੇਸ ਵਾਪਸ ਲੈਣ ਲਈ ਧਮਕੀ ਦਿੱਤੀ ਗਈ ਹੈ। ਇਸ ਸਬੰਧੀ ਜਗਜੀਤ ਸਿੰਘ ਮਿਲਖਾ ਦੇ ਭਰਾ ਪ੍ਰਤਾਪ ਸਿੰਘ ਗੋਰਾਇਆ ਨੇ ਦੱਸਿਆ ਕਿ ਉਹ ਅੱਜ ਫਤਿਆਬਾਦ ਹਰਿਆਣਾ ਵਿਖੇ ਹੋਈਆਂ ਚੋਣਾਂ 'ਚ ਭਾਜਪਾ ਦੇ ਉਮੀਦਵਾਰਾਂ ਨੂੰ ਵਧਾਈ ਦੇਣ ਗਏ ਹੋਏ ਸਨ ਕਿ ਕੁਝ ਅਣਪਛਾਤੇ ਵਿਅਕਤੀ ਜੋ ਕਾਲੀ ਕਾਰ ਵਿੱਚ ਸਵਾਰ ਸਨ, ਸਾਡਾ ਪਿੱਛਾ ਕਰ ਰਹੇ ਸਨ।

ਜਾਣਕਾਰੀ ਮਿਲਦੇ ਹੀ ਅਸੀਂ ਅਨਾਜ ਮੰਡੀ 'ਚ ਕਿਸੇ ਦੁਕਾਨ ਵਿੱਚ ਵੜ ਗਏ ਤੇ ਸਾਡੇ ਪਿੱਛੇ ਹੀ ਉਹ ਵਿਅਕਤੀ ਵੀ ਆ ਗਏ, ਜਿਨ੍ਹਾਂ ਨੇ ਸਾਨੂੰ ਧਮਕੀ ਭਰੇ ਲਹਿਜ਼ੇ ਵਿੱਚ ਸਿੱਧੂ ਮੂਸੇਵਾਲਾ ਦਾ ਕੇਸ ਵਾਪਸ ਲੈਣ ਲਈ ਕਿਹਾ ਤੇ ਨਾਲ ਹੀ ਧਮਕੀ ਦਿੱਤੀ ਕਿ ਜੇਕਰ ਕੇਸ ਵਾਪਸ ਨਾ ਲਿਆ ਤਾਂ ਇਸ ਦੇ ਨਤੀਜੇ ਭੁਗਤਣ ਲਈ ਵੀ ਤਿਆਰ ਰਹੋ। ਜਦੋਂ ਇਸ ਸਬੰਧੀ ਡੀ.ਐੱਸ.ਪੀ. ਪੁਸ਼ਪਿੰਦਰ ਸਿੰਘ ਤੋਂ ਜਾਣਕਾਰੀ ਹਾਸਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਫਤਿਆਬਾਦ ਹਰਿਆਣਾ ਦਾ ਹੈ ਤੇ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ।

More News

NRI Post
..
NRI Post
..
NRI Post
..