ਚੀਨੀ ਫੌਜ ਨੇ ਅਰੁਣਾਚਲ ਪ੍ਰਦੇਸ਼ ਦੇ ਨੌਜਵਾਨ ਨੂੰ ਕੀਤਾ ਅਗਵਾ! ਇਸ ਭਾਜਪਾ ਸੰਸਦ ਨੇ ਕੀਤਾ ਦਾਅਵਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੇ ਅਰੁਣਾਚਲ ਪ੍ਰਦੇਸ਼ ਦੇ ਉਪਰੀ ਸਿਆਂਗ ਜ਼ਿਲ੍ਹੇ ਦੇ ਬਿਸ਼ਿੰਗ ਪਿੰਡ ਦੇ ਸਿਉਂਗਲਾ ਖੇਤਰ ਤੋਂ ਇਕ 17 ਸਾਲਾ ਲੜਕੇ ਨੂੰ ਅਗਵਾ ਕਰਨ ਦਾ ਸ਼ੱਕ ਹੈ। ਅਰੁਣਾਚਲ ਪ੍ਰਦੇਸ਼ ਦੇ ਲੋਕ ਸਭਾ ਮੈਂਬਰ ਤਾਪੀਰ ਗਾਓ ਨੇ ਟਵੀਟ ਕੀਤਾ ਹੈ। ਭਾਜਪਾ ਦੇ ਮੈਂਬਰ ਗਾਓ ਨੇ ਕਿਹਾ ਕਿ ਨੌਜਵਾਨ ਨੂੰ ਪੀਐੱਲਏ ਨੇ ਭਾਰਤੀ ਖੇਤਰ ਤੋਂ ਬੰਧਕ ਬਣਾ ਲਿਆ ਸੀ।

ਨੌਜਵਾਨ ਦੀ ਪਛਾਣ 17 ਸਾਲਾ ਮੀਰਾਮ ਤਰੋਨ ਵਜੋਂ ਹੋਈ ਹੈ। ਤਰੋਨ ਦਾ ਦੋਸਤ, ਜਿਸ ਨੂੰ ਵੀ ਅਗਵਾ ਕੀਤਾ ਗਿਆ ਸੀ, ਭੱਜਣ 'ਚ ਕਾਮਯਾਬ ਹੋ ਗਿਆ ਤੇ ਉਸਨੇ ਮਾਮਲੇ ਦੀ ਸੂਚਨਾ ਦਿੱਤੀ ਹੈ। ਇਹ ਦੋਵੇਂ ਨੌਜਵਾਨ ਭਾਰਤ-ਚੀਨ ਸੀਮਾ ਦੇ ਨੇੜੇ ਆਖ਼ਰੀ ਭਾਰਤੀ ਪਿੰਡ ਬਿਸ਼ਿੰਗ ਨੇੜੇ ਸ਼ਿਕਾਰ ਕਰਨ ਗਏ ਸਨ। ਗਾਓ ਨੇ ਆਪਣੇ ਟਵੀਟ 'ਚ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਟੈਗ ਕੀਤਾ।

More News

NRI Post
..
NRI Post
..
NRI Post
..