ਭਾਜਪਾ ਦਾ ਆਪਣਾ ਵਜੂਦ ਖ਼ਤਮ, ਹੋਰਨਾਂ ਪਾਰਟੀਆਂ ਸਹਾਰੇ ਪੰਜਾਬ ‘ਚ ਆਉਣਾ ਚਾਹੁੰਦੀ ਐ ਬੀਜੇਪੀ : ਭਗਵੰਤ ਮਾਨ

ਭਾਜਪਾ ਦਾ ਆਪਣਾ ਵਜੂਦ ਖ਼ਤਮ, ਹੋਰਨਾਂ ਪਾਰਟੀਆਂ ਸਹਾਰੇ ਪੰਜਾਬ ‘ਚ ਆਉਣਾ ਚਾਹੁੰਦੀ ਐ ਬੀਜੇਪੀ : ਭਗਵੰਤ ਮਾਨ

ਨਿਊਜ਼ ਡੈਸਕ (ਜਸਕਮਲ) : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ ‘ਤੇ ਪੰਜਾਬ ਦੇ ਆਗੂਆਂ ਦੀ ਖਰੀਦੋ-ਫਰੋਖਤ ਕਰਨ ਦਾ ਦੋਸ਼ ਲਾਇਆ ਹੈ। ਮਾਨ ਨੇ ਕਿਹਾ ਕਿ ਭਾਜਪਾ ਦੇ ਇਕ ਸੀਨੀਅਰ ਆਗੂ ਨੇ ਪਿਛਲੇ ਦਿਨੀਂ ਉਨ੍ਹਾਂ ਨੂੰ ਵੀ ਪੈਸਿਆਂ ਤੇ ਕੈਬਨਿਟ ਰੈਂਕ ਦਾ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਨ੍ਹਾਂ ਅਜਿਹੀ ਕਿਸੇ ਪੇਸ਼ਕਸ਼ ਤੋਂ ਨਾਂ ਕਰ ਦਿੱਤੀ।

‘ਆਪ’ ਆਗੂ ਨੇ ਕਿਹਾ ਕਿ ਉਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਕੰਮ ਕਰਦੇ ਰਹਿਣਗੇ। ਮਾਨ ਨੇ ਕਿਹਾ ਕਿ ਭਾਜਪਾ ਨੇ ‘ਆਪ’ ਦੇ ਕੁਝ ਵਿਧਾਇਕਾਂ ਨੂੰ ਵੀ ਖਰੀਦਣ ਦੀ ਕੋਸ਼ਿਸ਼ ਕੀਤੀ, ਪਰ ਸਫ਼ਲ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਪੰਜਾਬ ‘ਚੋਂ ਸਫਾਇਆ ਹੋ ਚੁੱਕਿਆ ਹੈ, ਹੁਣ ਉਹ ਹੋਰਨਾਂ ਪਾਰਟੀਆਂ ਦੇ ਸਹਾਰੇ ਪੰਜਾਬ ਦੀ ਸੱਤਾ ‘ਚ ਆਉਣਾ ਚਾਹੁੰਦੇ ਹਨ। ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ।