ਬਲੈਕ ਫੰਗਸ : ਮਹਾਰਾਸ਼ਟਰਾ ‘ਚ 1500 ਨਵੇਂ ਕੇਸ ਅਤੇ 100 ਮੌਤਾਂ

by vikramsehajpal

ਮੁੰਬਈ (ਦੇਵ ਇੰਦਰਜੀਤ) : ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਹੁਣ ਤੱਕ 500 ਬਲੈਕ ਫੰਗਸ ਦੇ ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ। ਅਜਿਹੇ ਮਰੀਜ਼ਾਂ ਲਈ ਐਂਪੋਟੇਰੇਫਿਨ ਇੰਜੈਕਸ਼ਨ ਦੀ ਜ਼ਰੂਰਤ ਹੈ। ਇਸ ਲਈ ਰਾਜ ਸਰਕਾਰ ਨੇ 1.90 ਲੱਖ ਇੰਜੈਕਸ਼ਨ ਦਾ ਆਰਡਰ ਦਿੱਤਾ ਹੈ ਪਰ ਸਾਨੂੰ ਹੁਣ ਤੱਕ ਸਪਲਾਈ ਮਿਲੀ ਨਹੀਂ ਹੈ।

ਮੰਤਰੀ ਰਾਜੇਸ਼ ਟੋਪੇ ਨੇ ਦੱਸਿਆ ਕਿ ਮਹਾਰਾਸ਼ਟਰ ਵਿੱਚ ਬਲੈਕ ਫੰਗਸ ਦੇ ਮਰੀਜ਼ਾਂ ਦਾ ਮਹਾਤਮਾ ਜੋਤੀਬਾ ਫੁਲੇ ਜਨ ਅਰੋਗਯ ਯੋਜਨਾ ਦੇ ਤਹਿਤ ਮੁਫਤ ਇਲਾਜ ਕੀਤਾ ਜਾਵੇਗਾ। ਰਾਜ ਦੇ ਕਰੀਬ 1000 ਹਸਪਤਾਲਾਂ ਵਿੱਚ ਇਹ ਸਹੂਲਤ ਉਪਲੱਬਧ ਹੈ। ਇਸ ਯੋਜਨਾ ਦੇ ਤਹਿਤ 1.5 ਲੱਖ ਤੱਕ ਦਾ ਇਲਾਜ ਖਰਚ ਸਰਕਾਰ ਦੁਆਰਾ ਚੁੱਕਿਆ ਜਾਵੇਗਾ। ਨਾਲ ਹੀ ਇਸ ਬੀਮਾਰੀ ਲਈ ਸਾਰੀਆਂ ਦਵਾਈਆਂ, ਇੰਜੈਕਸ਼ਨ ਮੁਫਤ ਦਿੱਤੇ ਜਾਣਗੇ।

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਚਾਲੇ ਮਹਾਰਾਸ਼ਟਰ ਵਿੱਚ ਬਲੈਕ ਫੰਗਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅੰਕੜਿਆਂ ਮੁਤਾਬਕ ਹੁਣ ਤੱਕ 1500 ਲੋਕਾਂ ਵਿੱਚ ਬਲੈਕ ਫੰਗਸ ਦੀ ਪੁਸ਼ਟੀ ਹੋ ਚੁੱਕੀ ਹੈ। ਉਥੇ ਹੀ ਇਸ ਬੀਮਾਰੀ ਦੀ ਵਜ੍ਹਾ ਨਾਲ 90 ਲੋਕ ਆਪਣੀ ਜਾਨ ਗੁਆ ਚੁੱਕੇ ਹਨ।

More News

NRI Post
..
NRI Post
..
NRI Post
..