ਬ੍ਲੈਕ ਫੰਗਸ ਦਾ ਜਲੰਧਰ ‘ਚ ਕਹਿਰ ਜ਼ਾਰੀ 2 ਹੋਰ ਮਰੀਜਾਂ ਦੀ ਮੌਤ

by vikramsehajpal

ਜਲੰਧਰ (ਦੇਵ ਇੰਦਰਜੀਤ) : ਸ਼ੁੱਕਰਵਾਰ ਨੂੰ ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਮਹਾਨਗਰ ’ਚ ਦੋ ਨਿੱਜੀ ਹਸਪਤਾਲਾਂ ’ਚ ਇਲਾਜ ਅਧੀਨ 62 ਸਾਲਾ ਔਰਤ ਅਤੇ 50 ਸਾਲਾ ਔਰਤ ਦੀ ਮੌਤ ਹੋ ਗਈ। ਇਹ ਦੋਵੇਂ ਔਰਤਾਂ ਹੋਰ ਬੀਮਾਰੀਆਂ ਦੇ ਨਾਲ-ਨਾਲ ‘ਬਲੈਕ ਫੰਗਸ’ ਨਾਲ ਵੀ ਪੀੜਤ ਸਨ।

ਜਲੰਧਰ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦੇ ਨਾਲ-ਨਾਲ ਹੁਣ ‘ਬਲੈਕ ਫੰਗਸ’ ਦਾ ਵੀ ਖ਼ਤਰਾ ਵੱਧਣਾ ਸ਼ੁਰੂ ਹੋ ਗਿਆ ਹੈ। ਜ਼ਿਲ੍ਹੇ ’ਚ ਨਿੱਜੀ ਹਸਪਤਾਲਾਂ ’ਚ ਇਲਾਜ ਅਧੀਨ ‘ਬਲੈਕ ਫੰਗਸ’ ਨਾਲ ਪੀੜਤ ਦੋ ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਲੈਕ ਫੰਗਸ ਨਾਲ ਪੀੜਤ ਦੋ ਮਰੀਜ਼ਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਹੁਣ ਜ਼ਿਲ੍ਹੇ ’ਚ ਬਲੈਕ ਫੰਗਸ ਨਾਲ ਪੀੜਤ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ।

More News

NRI Post
..
NRI Post
..
NRI Post
..