ਟਾਟਾ ਸਟੀਲ ਪਲਾਂਟ ‘ਚ ਜ਼ਬਰਦਸਤ ਧਮਾਕਾ ,3 ਵਰਕਰ ਹੋਏ ਜ਼ਖਮੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਝਾਰਖੰਡ ਦੇ ਜਮਸ਼ੇਦਪੁਰ ਸਥਿਤ ਟਾਟਾ ਸਟੀਲ ਪਲਾਂਟ 'ਚ ਜ਼ਬਰਦਸਤ ਧਮਾਕਾ ਹੋਇਆ ਹੈ, ਜਿਸ ਕਾਰਨ ਪਲਾਂਟ 'ਚ ਭਿਆਨਕ ਅੱਗ ਲੱਗ ਗਈ ਹੈ। ਇਸ ਘਟਨਾ 'ਚ 3 ਮਜ਼ਦੂਰ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਜ਼ਖਮੀ ਹੋਏ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਸੀਐਮ ਹੇਮੰਤ ਸੋਰੇਨ ਨੇ ਟਵੀਟ ਕੀਤਾ, 'ਜਮਸ਼ੇਦਪੁਰ ਦੇ ਟਾਟਾ ਸਟੀਲ ਪਲਾਂਟ 'ਚ ਧਮਾਕਾ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ, ਟਾਟਾ ਸਟੀਲ ਪ੍ਰਬੰਧਨ ਨਾਲ ਤਾਲਮੇਲ ਕਰਕੇ ਜ਼ਖਮੀਆਂ ਦੇ ਜਲਦੀ ਇਲਾਜ ਲਈ ਕਾਰਵਾਈ ਕਰ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ, ਟਾਟਾ ਸਟੀਲ ਪ੍ਰਬੰਧਨ ਨਾਲ ਤਾਲਮੇਲ ਕਰਕੇ ਜ਼ਖਮੀਆਂ ਦੇ ਜਲਦੀ ਇਲਾਜ ਲਈ ਕਾਰਵਾਈ ਕਰ ਰਿਹਾ ਹੈ। ਟਾਟਾ ਸਟੀਲ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਕੋਕ ਪਲਾਂਟ ਦੀ ਬੈਟਰੀ 'ਚ ਧਮਾਕਾ ਹੋਇਆ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

More News

NRI Post
..
NRI Post
..
NRI Post
..