Blast in Nigeria : ਨਾਈਜੀਰੀਆ ਦੇ ਤੇਲ ਸੋਧਕ ਕਾਰਖਾਨੇ ‘ਚ ਧਮਾਕੇ ਦੌਰਾਨ ਮਾਰੇ ਗਏ ਲੋਕਾਂ ਦੀ ਗਿਣਤੀ 110 ਤੋਂ ਪਾਰ

by jaskamal

ਨਿਊਜ਼ ਡੈਸਕ : ਨਾਈਜੀਰੀਆ 'ਚ ਇਕ ਗ਼ੈਰ-ਕਾਨੂੰਨੀ ਤੇਲ ਸੋਧਕ ਕਾਰਖਾਨੇ 'ਚ ਹੋਏ ਧਮਾਕੇ 'ਚ ਘੱਟੋ-ਘੱਟ 110 ਲੋਕਾਂ ਦੀ ਮੌਤ ਹੋ ਗਈ ਹੈ। ਮਾਰੇ ਗਏ ਲੋਕ ਇੰਨੇ ਬੁਰੀ ਤਰ੍ਹਾਂ ਸੜ ਗਏ ਹਨ ਕਿ ਉਨ੍ਹਾਂ ਦੀ ਪਛਾਣ ਕਰਨੀ ਵੀ ਮੁਸ਼ਕਿਲ ਹੋ ਰਹੀ ਹੈ। ਇਹ ਧਮਾਕਾ ਸ਼ੁੱਕਰਵਾਰ ਨੂੰ ਏਮੋ ਸੂਬੇ 'ਚ ਹੋਇਆ। ਓਹਾਜੀ-ਏਗਬੇਮਾ ਸਥਾਨਕ ਸਰਕਾਰ ਖੇਤਰ ਦੇ ਪ੍ਰਧਾਨ ਮਾਰਸੇਲ ਅਮਾਦੀਓਹਾ ਨੇ ਕਿਹਾ ਕਿ ਜ਼ਿਆਦਾਤਰ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ ਅਧਿਕਾਰੀਆਂ ਵੱਲੋਂ ਰਿਸ਼ਤੇਦਾਰਾਂ ਦੀ ਗ਼ੈਰ-ਮੌਜੂਦਗੀ 'ਚ 50 ਲੋਕਾਂ ਨੂੰ ਜੰਗਲ 'ਚ ਦਫਨਾ ਦਿੱਤਾ ਗਿਆ।

ਉਨ੍ਹਾਂ ਅੱਗੇ ਕਿਹਾ ਕਿ ਪੱਛਮੀ ਅਫਰੀਕੀ ਦੇਸ਼ 'ਚ ਬਣੀਆਂ ਅਜਿਹੀਆਂ ਗੈਰ-ਕਾਨੂੰਨੀ ਤੇਲ ਰਿਫਾਇਨਰੀਆਂ ਹਰ ਥਾਂ ਮੌਜੂਦ ਹਨ। ਇੱਥੋਂ ਕੱਚੇ ਤੇਲ ਦੇ ਭੰਡਾਰ ਆਸਾਨੀ ਨਾਲ ਚੋਰੀ ਹੋ ਜਾਂਦੇ ਹਨ। ਅਮਾਦੀਓਹਾ ਨੇ ਅੱਗੇ ਦੱਸਿਆ ਕਿ ਇਹ ਰਿਫਾਇਨਰੀ ਜੰਗਲ ਦੇ ਵਿਚਕਾਰ ਸਥਿਤ ਸੀ, ਜਿਸ ਕਾਰਨ ਸਾਡੇ ਕੋਲ ਰਿਫਾਇਨਰੀ ਸਬੰਧੀ ਬਹੁਤ ਘੱਟ ਜਾਣਕਾਰੀ ਹੈ।