ਕੈਨੇਡਾ ‘ਚ ਬਰਫ਼ੀਲੇ ਤੂਫ਼ਾਨ ਦੀ ਹੋਈ ਸ਼ੁਰੂਆਤ , ਜਨ – ਜੀਵਨ ਹੋਇਆ ਪ੍ਰਭਾਵਿਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ 'ਚ ਬਰਫ਼ੀਲੇ ਤੂਫ਼ਾਨ ਦੀ ਸ਼ੁਰੂਆਤ ਹੋ ਗਈ ਹੈ। ਇਸ ਬਰਫ਼ਬਾਰੀ ਕਾਰਨ ਜਨ -ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋ ਰਹੀਆਂ ਹੈ । ਦੇਸ਼ ਦੇ ਕਈ ਖੇਤਰਾਂ 'ਚ ਰੁਕ -ਰੁਕ ਕੇ ਬਰਫ਼ਬਾਰੀ ਹੋ ਰਹੀ ਹੈ। ਜਾਣਕਾਰੀ ਅਨੁਸਾਰ ਬਰਫ਼ੀਲੇ ਤੂਫ਼ਾਨ ਕਾਰਨ ਸੜਕਾਂ ਤੇ ਕਈ ਫੁੱਟ ਤੱਕ ਬਰਫ਼ ਜਮ੍ਹਾ ਹੋ ਗਈ ਹੈ। ਦੱਸ ਦਈਏ ਕਿ ਪਿਛਲੇ 24 ਘੰਟਿਆਂ 25 ਤੋਂ 30 ਸੈਂਟੀਮੀਟਰ ਤੱਕ ਬਰਫ਼ਬਾਰੀ ਰਿਕਾਰਡ ਕੀਤੀ ਗਈ ਹੈ । ਬਰਫ਼ੀਲੇ ਤੂਫ਼ਾਨ ਕਾਰਨ ਹਵਾਈ ਸੇਵਾਵਾਂ ਵੀ ਬੁਰੀ ਤਰਾਂ ਪ੍ਰਭਾਵਿਤ ਹੋਇਆ ਹਨ।

ਦੱਸਿਆ ਜਾ ਰਿਹਾ 12,000 ਤੋਂ ਵੱਧ ਲੋਕਾਂ ਦੇ ਘਰਾਂ ਦੀ ਬਿਜਲੀ ਬੰਦ ਹੋ ਗਈ ਹੈ ਤੇ ਕਈ ਇਲਾਕਿਆਂ 'ਚ ਸਕੂਲਾਂ ਨੂੰ ਦੇਰੀ ਨਾਲ ਖੋਲ਼ਿਆਂ ਜਾ ਰਿਹਾ ਹੈ । ਬਰਫ਼ਬਾਰੀ ਕਾਰਨ ਲੋਕਾਂ ਨੂੰ ਹੁਣ ਘਰ ਹੀ ਰਹਿਣਾ ਪਵੇਗਾ ਕਿਉਕਿ ਸੜਕ ਆਵਾਜਾਈ ਲਈ ਸੁਰੱਖਿਅਤ ਨਹੀਂ ਹੈ । ਲੋਕਾਂ ਨੇ ਕਿਹਾ ਕਿ ਬਰਫ਼ੀਲੇ ਤੂਫ਼ਾਨ ਕਾਰਨ ਉਨ੍ਹਾਂ ਨੂੰ ਆਪਣੇ ਕੁਝ ਜ਼ਰੂਰੀ ਕੰਮ ਰੱਦ ਕਰਨੇ ਪਾ ਸਕਦੇ ਹਨ ।