2 ਧਿਰਾਂ ਵਿਚਾਲੇ ਹੋਈ ਖੂਨੀ ਝੜਪ, ਵੀਡੀਓ ਵਾਇਰਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਜਿੱਥੇ 2 ਧਿਰਾਂ ਵਿਚਾਲੇ ਖੂਨੀ ਝੜਪ ਹੋ ਗਈ। ਦੱਸਿਆ ਜਾ ਰਿਹਾ ਮੋਗਾ ਦੇ ਮਸ਼ਹੂਰ ਚੋਂਕ 'ਚ ਗੁੰਡਾਗਰਦੀ ਦਾ ਨੰਗਾ ਨਾਚ ਚਲਦਾ ਰਿਹਾ ਪਰ ਕੋਲ ਹੀ ਪੁਲਿਸ ਸਟੇਸ਼ਨ ਹੋਣ ਦੇ ਬਾਵਜੂਦ ਵੀ ਕੋਈ ਅਧਿਕਾਰੀ ਮੌਕੇ 'ਤੇ ਨਹੀ ਪਹੁੰਚਿਆ। ਇਸ ਦੌਰਾਨ ਦੋਵਾਂ ਧਿਰਾਂ ਵਲੋ ਇੱਕ ਦੂਜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ । ਇਸ ਝੜਪ 'ਚ ਕਈ ਲੋਕ ਗੰਭੀਰ ਜਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਸ਼ਰੇਆਮ ਸੜਕ 'ਤੇ ਨੌਜਵਾਨਾਂ ਵਿਚਾਲੇ ਹੋ ਰਹੀ ਕੁੱਟਮਾਰ ਦੇ ਖੂਨੀ ਖੇਲ ਨੂੰ ਲੋਕ ਕੋਲ ਖੜ੍ਹੇ ਹੋ ਦੇਖਦੇ ਰਹੇ । ਇਸ ਵਾਰਦਾਤ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

More News

NRI Post
..
NRI Post
..
NRI Post
..