ਦੁਕਾਨਦਾਰਾਂ ‘ਚ ਹੋਈ ਖੂਨੀ ਝੜਪ 4 ਲੋਕ ਹੋਏ ਜਖ਼ਮੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੁਲਤਾਨਪੁਰ ਲੋਧੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਦੁਕਾਨਦਾਰਾਂ ਵਿਚਾਲੇ ਖੂਨੀ ਝੜਪ ਹੋ ਗਈ। ਇਹ ਸਾਰੀ ਘਟਨਾ CCTV 'ਚ ਕੈਦ ਹੋ ਗਈ ਹੈ। ਇਸ ਲੜਾਈ ਦੌਰਾਨ 4 ਵਿਅਕਤੀ ਜਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਇਹ ਘਟਨਾ ਮਾਮੂਲੀ ਗੱਲ ਨੂੰ ਲੈ ਕੇ ਵਾਪਰੀ ਹੈ। ਜਖ਼ਮੀਆਂ ਨੂੰ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ । ਪ੍ਰਥਮ ਨੇ ਦੱਸਿਆ ਕਿ ਉਹ ਦੁਕਾਨ ਬੰਦ ਕਰਕੇ ਘਰ ਜਾ ਰਹੇ ਸੀ ਤਾਂ ਸਾਡਾ ਮੋਬਾਈਲ ਸੜਕ 'ਤੇ ਡਿੱਗ ਗਿਆ।

ਉੱਥੇ ਹੀ ਕੋਲ ਸਬਜ਼ੀ ਦੀ ਦੁਕਾਨ ਲਗਾਉਣ ਵਾਲਾ ਦੇਵ ਸਿੰਘ ਤੇ ਉਸ ਦੇ ਲੜਕੇ ਮੌਜੂਦ ਸੀ। ਜਿਨ੍ਹਾਂ ਨੇ ਮੋਬਾਈਲ ਲੱਤ ਮਾਰ ਕੇ ਅਗੇ ਸੁੱਟ ਦਿੱਤਾ ਤੇ ਸਾਡੇ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੀ ਕੁਝ ਅਣਪਛਾਤੇ ਵਿਅਕਤੀਆਂ ਨੇ ਸਾਡੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਅਸੀਂ 4 ਲੋਕ ਜਖ਼ਮੀ ਹੋ ਗਏ। ਫਿਲਹਾਲ ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।