ਬ੍ਰਾਜ਼ੀਲ ਦੀ ਜੇਲ੍ਹ ‘ਚ ਖ਼ੂਨੀ ਸੰਘਰਸ਼, 52 ਦੀ ਮੌਤ

by

ਵੈੱਬ ਡੈਸਕ (ਵਿਰਾਮ ਸਹਿਜਪਾਲ) : ਬ੍ਰਾਜ਼ੀਲ ਦੇ ਉੱਤਰੀ ਸੂਬੇ ਪਾਰਾ ਦੀ ਇਕ ਜੇਲ੍ਹ ਵਿਚ ਸੋਮਵਾਰ ਸਵੇਰੇ ਖ਼ੂਨੀ ਸੰਘਰਸ਼ 'ਚ 52 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ 16 ਲੋਕਾਂ ਦੀਅ ਧੌਣਾਂ ਧੜ ਤੋਂ ਵੱਖ ਕਰ ਦਿੱਤੀਆਂ ਗਈਆਂ। ਇਕ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਅੰਦਰ ਦੋ ਧੜਿਆਂ ਵਿਚਾਲੇ ਖ਼ੂਨੀ ਸੰਘਰਸ਼ ਹੋਇਆ। 

ਇਨ੍ਹਾਂ ਨੇ ਜੇਲ੍ਹ ਵਿਚ ਦੋ ਅਧਿਕਾਰੀਆਂ ਨੂੰ ਬੰਦੀ ਬਣਾ ਲਿਆ ਸੀ। ਇਨ੍ਹਾਂ ਧੜਿਆਂ ਵਿਚਾਲੇ ਲੰਬੇ ਸਮੇਂ ਤੋਂ ਟਕਰਾਅ ਚੱਲ ਰਿਹਾ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬਾਲਸੋਨਾਰੋ ਨੇ ਕਿਹਾ ਕਿ ਉਹ ਜੇਲ੍ਹਾਂ ਵਿਚ ਸਖ਼ਤ ਕੰਟਰੋਲ ਚਾਹੁੰਦੇ ਹਨ। ਹਾਲਾਂਕਿ ਜੇਲ੍ਹਾਂ ਦੇ ਸੂਬੇ ਅਧੀਨ ਹੋਣ ਕਾਰਨ ਉਨ੍ਹਾਂ ਦਾ ਪ੍ਰਭਾਵ ਸੀਮਤ ਹੋ ਸਕਦਾ ਹੈ। 

ਬ੍ਰਾਜ਼ੀਲ ਦੀ ਜੇਲ੍ਹ 'ਚ ਖ਼ੂਨੀ ਸੰਘਰਸ਼ ਦੀ ਇਹ ਪਹਿਲੀ ਘਟਨਾ ਨਹੀਂ। ਜਨਵਰੀ 2017 ਚ ਇੱਥੋਂ ਦੀਆਂ ਕਈ ਜੇਲ੍ਹਾਂ ਵਿਚ ਤਿੰਨ ਹਫ਼ਤੇ ਲੰਬਾ ਸੰਘਰਸ਼ ਚੱਲਿਆ ਸੀ ਤੇ 150 ਤੋਂ ਜ਼ਿਆਦਾ ਕੈਦੀ ਮਾਰੇ ਗਏ ਸਨ। ਇਹ ਸੰਘਰਸ਼ ਉੱਥੋਂ ਦੇ ਦੋ ਸਥਾਨਕ ਵੱਡੇ ਅਪਰਾਧਿਕ ਧੜਿਆਂ ਵਿਚਾਲੇ ਹੋਇਆ ਸੀ।

More News

NRI Post
..
NRI Post
..
NRI Post
..