ਲੁਟੇਰਿਆਂ ਨੇ Gun Point ‘ਤੇ ਲੁੱਟੀ BMW ਕਾਰ, ਪੁਲਿਸ ਵੱਲੋਂ ਜਾਂਚ ਜਾਰੀ

by jaskamal

ਨਿਊਜ਼ ਡੈਸਕ (ਜਸਕਮਲ) : ਜਲੰਧਰ ਦੇ ਮਾਡਲ ਟਾਊਨ ਤੋਂ ਇਕ ਵਿਅਕਤੀ ਪੁਨੀਤ ਆਹੂਜਾ, ਜੋ ਕਿ ਆਪਣੀ ਬੀਐੱਮਡਬਲਯੂ ਕਾਰ 'ਚ ਆਪਣੀ ਪਤਨੀ ਨਾਲ ਹੌਟ ਡ੍ਰਾਈਵ (ਰੈਸਟੋਰੈਂਟ) ਆਇਆ ਸੀ ਤੇ ਇੰਨੇ 'ਚ ਹੀ ਪਿੱਛੋਂ ਉਨ੍ਹਾਂ ਦੀ ਗੱਡੀ 'ਚ ਇਕ ਵਿਅਕਤੀ ਆ ਕੇ ਬੈਠ ਗਿਆ ਜਿਸ 'ਤੇ ਪੀੜਤ ਦੀ ਪਤਨੀ ਨੇ ਗੱਡੀ 'ਚੋਂ ਉਤਰ ਕੇ ਬਾਹਰ ਨਿਕਲ ਗਏ ਤੇ ਦੂਸਰਾ ਵਿਅਕਤੀ ਉਨ੍ਹਾਂ ਦੇ ਅੱਗੇ ਆ ਕੇ ਸੀਟ 'ਤੇ ਬੈਠ ਗਿਆ। ਉਕਤ ਲੁਟੇਰਿਆਂ ਨੇ ਬੰਦੂਕ ਕੱਢ ਕੇ ਲੋਡ ਕਰਨੀ ਸ਼ੁਰੂ ਕਰ ਦਿੱਤੀ ਇੰਨੇ ਵਿੱਚ ਹੀ ਪੁਨੀਤ ਅਹੂਜਾ ਗੱਡੀ ਵਿਚੋਂ ਉਤਰ ਕੇ ਭੱਜਣ ਲੱਗਾ ਤੇ ਉਨ੍ਹਾਂ ਵੱਲੋਂ ਉਸ ਦੀ ਗੱਡੀ ਤੇ ਗੱਡੀ 'ਚ ਪਿਆ ਕੈਸ਼ ਲੈ ਕੇ ਫ਼ਰਾਰ ਹੋ ਗਏ।

ਉੱਥੇ ਇਸ ਸੰਬੰਧੀ ਜਦੋਂ ਥਾਣਾ ਨੰਬਰ 6 ਦੀ ਪੁਲਿਸ ਨੂੰ ਸੂਚਨਾ ਮਿਲੀ ਤੇ ਥਾਣਾ ਨੰ. 6 ਦੀ ਪੁਲੀਸ ਪਾਰਟੀ ਐੱਸਐੱਚਓ ਸੁਰਜੀਤ ਸਿੰਘ ਤੇ ਆਈਪੀਐੱਸ ਅਦਿੱਤਿਆ ਮੌਕੇ 'ਤੇ ਪੁੱਜੇ ਜਿਨ੍ਹਾਂ ਦੇ ਵੱਲੋਂ ਇਹ ਵਿਸ਼ਵਾਸ ਜਤਾਇਆ ਗਿਆ ਕਿ ਉਨ੍ਹਾਂ ਦੇ ਵੱਲੋਂ ਇਸ ਮਾਮਲੇ 'ਚ ਸੀਆਈਏ ਟੀਮ ਤੇ ਹੋਰ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਤੇ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾਵੇਗੀ ਤੇ ਜੋ ਵੀ ਦੋਸ਼ੀ ਹਨ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

More News

NRI Post
..
NRI Post
..
NRI Post
..