ਘਰੋ ‘ਚੋਂ ਪਤੀ-ਪਤਨੀ ਤੇ 2 ਬੱਚਿਆਂ ਦੀਆਂ ਲਾਸ਼ਾਂ ਬਰਾਮਦ, ਇਲਾਕਾ ਵਾਸੀਆਂ ‘ਚ ਦਹਿਸ਼ਤ, ਪੁਲਿਸ ਵੱਲੋਂ ਜਾਂਚ ਸ਼ੁਰੂ

by jaskamal

ਨਿਊਜ਼ ਡੈਸਕ (ਜਸਕਮਲ) : ਰਾਜਧਾਨੀ ਦਿੱਲੀ ਦੇ ਸਮੇਂਪੁਰ ਬਾਅਦਲੀ ਇਲਾਕੇ ਦੇ ਸਿਰਸਪੁਰ ਵਿਖੇ ਇਕ ਘਰ 'ਚੋਂ 4 ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਅਨੁਸਾਰ ਘਰ 'ਚ ਮਿਲੀਆਂ ਲਾਸ਼ਾਂ ਇਕੋ ਪਰਿਵਾਰ ਦੀਆਂ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਪਤੀ ਦੇ ਪਰਿਵਾਰ ਦਾ ਮੁਖੀ ਜਾਂ ਪਤਨੀ, ਬੱਚਿਆਂ ਦਾ ਕਤਲ ਤੇ ਬਾਅਦ 'ਚ ਖੁਦਕੁਸ਼ੀ ਕਰ ਸਕਦਾ ਹੈ। ਫਿਲਹਾਲ ਪੁਲਿਸ ਕੇਸ ਦੀ ਤਫ਼ਤੀਸ਼ 'ਚ ਜੁਟੀ ਹੈ। ਉਥੇ ਹੀ ਫੋਰੈਂਸਿਕ ਨਮੂਨਿਆਂ ਨੂੰ ਇਕੱਠਾ ਕਰਨ ਲਈ ਟੀਮ ਮੌਕੇ 'ਤੇ ਪੁੱਜ ਗਈ।

ਪੁਲਿਸ ਦੀ ਮੰਨੀਏ ਤਾਂ ਇਹ ਪਰਿਵਾਰਕ ਝਗੜੇ ਦਾ ਮਾਮਲਾ ਲਗ ਰਿਹਾ ਹੈ। ਦੱਸਿਆ ਜਾ ਰਿਹਾ ਹੈ ਪਤਨੀ 2 ਮਹੀਨੇ ਤੋਂ ਵੱਖ ਰਹਿ ਰਹੀ ਸੀ। ਅਜੇ 2 ਦਿਨ ਪਹਿਲਾਂ ਹੀ ਉਹ ਵਾਪਸ ਆਈ ਸੀ। ਅਮਿਤ ਫੈਕਟਰੀ 'ਚ ਕੰਮ ਕਰਦਾ ਸੀ। ਇਸ ਘਰ 'ਚ ਪਰਿਵਾਰ ਕਿਰਾਏ 'ਤੇ ਰਹਿੰਦਾ ਸੀ। ਪਿਛਲੇ ਕਮਰੇ ਵਿੱਚ ਅਮਿਤ ਨੇ ਫਾਂਸੀ ਲਾ ਲਈ। ਬੱਚਿਆਂ ਅਤੇ ਪਤਨੀ ਨੂੰ ਜ਼ਹਿਰ ਦੇ ਕੇ ਮਾਰਨ ਦਾ ਸ਼ੱਕ ਹੈ।

ਜਾਨ ਗੁਆਉਣ ਵਾਲਾ ਘਰ ਦਾ ਮਾਲਕ ਅਮਿਤ ਮਾਲੀ ਦਾ ਕੰਮ ਕਰਦਾ ਸੀ ਤੇ ਉਸ ਦੀ ਪਤਨੀ ਨਿੱਕੀ ਘਰ ਸੰਭਾਲਦੀ ਸੀ। ਉਨ੍ਹਾਂ ਦੇ ਦੋ ਬੱਚੇ 6 ਸਾਲਾ ਵੰਸ਼ਿਕਾ ਤੇ 3 ਸਾਲਾ ਕਾਰਤਿਕ ਦੇ ਬੁੱਲ੍ਹ ਨੀਲੇ ਸਨ। ਅਜਿਹੇ ਵਿਚ ਜ਼ਹਿਰ ਦਿੱਤੇ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਵਿਚਾਲੇ ਦਿੱਲੀ ਪੁਲਿਸ ਮਾਮਲੇ ਵਿਚ ਕੁੱਝ ਵੀ ਬੋਲਣ ਤੋਂ ਬਚਦੇ ਹੋਏ ਕਹਿ ਰਹੀ ਹੈ ਕਿ ਜਾਂਚ ਚੱਲ ਰਹੀ ਹੈ।

More News

NRI Post
..
NRI Post
..
NRI Post
..